ਮੋਗਾ, 24 ਦਸੰਬਰ (ਅਸ਼ੋਕ ਬਾਂਸਲ)-ਦੇਵ ਚਾਰੀਆ ਮਹੰਤ ਸ਼੍ਰੀ ਰਾਮ ਸੁੰਦਰ ਦਾਸ 28 ਦਸੰਬਰ ਨੂੰ ਸਵੇਰੇ 10:00 ਵਜੇ ਖੰਨਾ ਹਸਪਤਾਲ ਅੰਮਿ੍ਤਸਰ ਰੋਡ ਮੋਗਾ ਨੇੜੇ ਸ਼੍ਰੀ ਬਾਬਾ ਲਾਲ ਜੀ ਦਰਬਾਰ ਸ਼੍ਰੀ ਧਿਆਨਪੁਰ ਧਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ | ਇਸ ਦੀ ਜਾਣਕਾਰੀ ਦਿੰਦੇ ਮੁੱਖ ਸੇਵਾਦਾਰ ਵਿਜੇ ਸ਼ਰਮਾ, ਪ੍ਰਧਾਨ ਪ੍ਰਦੀਪ ਭੱਲਾ, ਦੀਪਕ ਸੂਰੀ, ਸੋਨੂੰ ਚੰਨ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਮੋਗਾ ਵਿਖੇ ਸ਼੍ਰੀ ਧਿਆਨਪੁਰ ਧਾਮ ਦੇ ਨੀਂਹ ਪੱਥਰ ਰੱਖਣ ਦੀ ਰਸਮ ਨੂੰ ਲੈ ਕੇ ਬਾਬਾ ਲਾਲ ਦੇ ਪੈਰੋਕਾਰਾਂ ਵਿਚ ਬਹੁਤ ਉਤਸ਼ਾਹ ਹੈ | ਉਨ੍ਹਾਂ ਦੱਸਿਆ ਕਿ ਇਸ ਸਥਾਨ ਨੂੰ ਸੁੰਦਰ ਢੰਗ ਨਾਲ ਸਜਾਇਆ ਜਾਵੇਗਾ ਅਤੇ ਵਰਕਰਾਂ ਅਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਇਸ ਮੀਟਿੰਗ ਵਿਚ ਜਗਤਾਰ ਸਿੰਘ, ਦੀਪਕ ਸੂਰੀ, ਸ਼ੰਮੀ ਕੁਮਾਰ, ਓਮ ਪ੍ਰਕਾਸ਼ ਸੂਰੀ, ਰਾਜੇਸ਼ ਮੋਹਨ ਗੁਪਤਾ, ਪ੍ਰਦੀਪ ਗੋਇਲ, ਕਮਲਦੀਪ ਅਰੋੜਾ, ਰਾਜੂ, ਪਵਨ ਕੁਮਾਰ, ਪਵਨ ਸ਼ਰਮਾ, ਰਾਜੇਸ਼ ਕਾਂਸਲ, ਸਤੀਸ਼ ਕੁਮਾਰ ਰਾਜੂ, ਰਾਕੇਸ਼ ਕੁਮਾਰ, ਸੁਖਵਿੰਦਰ ਸਿੰਘ, ਨਰੇਸ਼ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ |