08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਜ਼ਿਲ੍ਹਾ ਮੋਗਾ ਦੇ 9 ਸਕੂਲ ਨੈਸ਼ਨਲ ਪੱਧਰ 'ਤੇ ਗਰੀਨ ਸਕੂਲ ਐਲਾਨੇ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਮੋਗਾ, 28 ਦਸੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਸਟੇਟ ਕਾਉਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ ਚੰਡੀਗੜ੍ਹ ਅਤੇ ਸੈਂਟਰ ਫ਼ਾਰ ਸਾਇੰਸ ਐਂਡ ਇਨਵਾਇਰਨਮੈਂਟ ਨਵੀਂ ਦਿੱਲੀ ਦੇ ਸਾਂਝੇ ਉੱਦਮਾਂ ਸਦਕਾ ਸਮੇਤ ਭਾਰਤ, ਪੰਜਾਬ ਦੇ ਸਾਰੇ ਸਕੂਲਾਂ ਵਿਚ ਗਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ | ਗਰੀਨ ਸਕੂਲ ਪ੍ਰੋਗਰਾਮ ਦੇ ਜ਼ਿਲ੍ਹਾ ਕੁਆਰਡੀਨੇਟਰ ਡਾ. ਦੀਪਕ ਸ਼ਰਮਾ ਨੇ ਦੱਸਿਆ ਕਿ ਜੀ.ਐਸ.ਪੀ ਆਡਿਟ ਦੌਰਾਨ ਸਕੂਲ ਬਿਲਡਿੰਗ ਨੂੰ ਮਿਸ਼ਨ ਲਾਈਫ਼ ਫ਼ਾਰ ਲਾਈਫ਼ ਸਟਾਈਲ ਇਨਵਾਇਰਨਮੈਂਟ ਦੇ ਥੀਮ ਹਵਾ, ਪਾਣੀ, ਧਰਤੀ, ਭੋਜਨ ਤੇ ਊਰਜਾ ਦੀ ਬੱਚਤ ਅਨੁਸਾਰ ਸਰਵੇ ਕੀਤਾ ਗਿਆ | ਇਸ ਵਾਰ ਪੂਰੇ ਭਾਰਤ ਦੇ ਗਰੀਨ ਸਕੂਲਾਂ 'ਚੋਂ ਪੰਜਾਬ ਦੇ 218 ਸਕੂਲਾਂ ਨੂੰ ਗਰੀਨ ਸਕੂਲ ਘੋਸ਼ਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ ਰਿਪੋਰਟ 'ਚ ਸੁਧਾਰ ਕਰਦੇ ਹੋਏ ਮੋਗਾ ਜ਼ਿਲ੍ਹੇ ਦੇ 9 ਸਕੂਲ ਨੈਸ਼ਨਲ ਪੱਧਰ ਤੇ ਗਰੀਨ ਸਕੂਲ ਐਲਾਨੇ ਗਏ ਹਨ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਚੜਿੱਕ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕੋਕਰੀ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ ਲੜਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲ ਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮੰੂਵਾਲਾ ਨਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠੀ ਭਾਈ, ਕੇਵਲ ਸਿੰਘ ਸਰਕਾਰੀ ਹਾਈ ਸਕੂਲ ਸੇਖਾ ਕਲਾਂ ਸ਼ਾਮਿਲ ਹਨ | ਡੀ.ਈ.ਓ.(ਸ) ਅਸ਼ੀਸ਼ ਸ਼ਰਮਾ ਤੇ ਡਿਪਟੀ ਡੀ.ਈ.ਓ.(ਸ) ਗੁਰਦਿਆਲ ਸਿੰਘ ਮਠਾੜੂ ਨੇ ਗਰੀਨ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਚੁਣੇ ਹੋਏ ਸਕੂਲਾਂ ਨੂੰ ਭਾਰਤ ਸਰਕਾਰ ਦੁਆਰਾ ਜੀ.ਐਸ.ਪੀ ਕਾਰਨੀਵਾਲ ਤੇ ਐਵਾਰਡ ਸਮਾਗਮ ਵਿਚ 30 ਜਨਵਰੀ 2026 ਨੂੰ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ | ਬਲਾਕ ਕੁਆਰਡੀਨੇਟਰ ਜਤਿੰਦਰ, ਕਿਰਨਦੀਪ ਸਿੰਘ, ਸੁਖਜਿੰਦਰ ਸਿੰਘ, ਪਲਵਿੰਦਰ ਸਿੰਘ, ਸਿਲਵੀ, ਰੁਪਿੰਦਰਜੀਤ, ਰਾਹੁਲ ਵਲੋਂ ਅਧਿਆਪਕਾਂ ਨੂੰ ਗਰੀਨ ਸਕੂਲ ਪ੍ਰੋਗਰਾਮ ਲਈ ਟਰੇਨਿੰਗ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਨੇ ਸੌ ਸਾਲਾਂ ਸ਼ਤਾਬਦੀ ਵਰ੍ਹਾ ਮਨਾਇਆ <br/> ਅਗਲੀ ਖ਼ਬਰ ਦੇਵਾਚਾਰੀਆ ਮਹੰਤ ਸ੍ਰੀ ਰਾਮ ਸੁੰਦਰ ਦਾਸ ਨੇ ਸ੍ਰੀ ਧਿਆਨਪੁਰ ਧਾਮ ਮੰਦਰ ਵਿਖੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ <br/>
Ad Position 24