09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਭਾਰਤੀ ਕਮਿਊਨਿਸਟ ਪਾਰਟੀ ਨੇ ਸੌ ਸਾਲਾਂ ਸ਼ਤਾਬਦੀ ਵਰ੍ਹਾ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਮੋਗਾ, 28 ਦਸੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਦਾ ਸੌ ਸਾਲਾਂ ਸ਼ਤਾਬਦੀ ਵਰ੍ਹਾ ਮੋਗਾ ਦੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ | ਸ਼ਤਾਬਦੀ ਸਮਾਗਮ ਮੌਕੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਨੂੰ ਲਾਲ ਝੰਡੀਆਂ, ਬੈਨਰਾਂ, ਪੋਸਟਰਾਂ ਨਾਲ ਸਜਾਇਆ ਗਿਆ | ਪਾਰਟੀ ਦੇ ਸੌ ਸਾਲਾਂ ਦਾ ਸੁਨੇਹਾ ਦਿੰਦੀ ਰੰਗੋਲੀ ਬਣਾਈ ਗਈ | ਇਸ ਦਿਨ ਝੰਡਾ ਲਹਿਰਾਉਣ ਦੀ ਰਸਮ ਸੂਬਾ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਅਦਾ ਕੀਤੀ | ਪਾਰਟੀ ਮੈਂਬਰਾਂ ਤੇ ਕਾਰਕੁਨਾਂ ਨੇ ਇਨਕਲਾਬੀ ਨਾਅਰਿਆਂ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਉਸ ਤੋਂ ਬਾਅਦ ਕਮਿਊਨਿਸਟ ਪਾਰਟੀ ਦੇ ਇਤਿਹਾਸ, ਜਿੱਤਾਂ ਤੇ ਸੰਘਰਸ਼ ਬਾਰੇ ਜਾਣੂੰ ਕਰਵਾਇਆ ਗਿਆ | ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਤੇ ਡਾ. ਇੰਦਰਵੀਰ ਗਿੱਲ ਨੇ ਕਿਹਾ ਕਿ ਅਸੀਂ ਵਡਭਾਗੇ ਹਾਂ ਜੋ ਪਾਰਟੀ ਦੇ 100 ਸਾਲਾਂ ਸਮਾਗਮ ਵਿਚ ਸ਼ਾਮਿਲ ਹੋ ਰਹੇ ਹਾਂ | ਉਨ੍ਹਾਂ ਪਾਰਟੀ ਇਤਿਹਾਸ ਬਾਰੇ ਬੋਲਦਿਆਂ ਕਿਹਾ ਕਿ ਸੀ.ਪੀ.ਆਈ. 26 ਦਸੰਬਰ 1925 ਨੂੰ ਕਾਨਪੁਰ ਵਿਚ ਹੋਂਦ ਵਿਚ ਆਈ ਸੀ, ਇਹ ਪੂਰਨ ਆਜ਼ਾਦੀ ਦੇ ਨਾਅਰਾ ਦੇਣ ਵਾਲੀ ਪਹਿਲੀ ਪਾਰਟੀ ਹੈ | ਆਗੂਆਂ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸਭਾ, ਲੇਖਕ ਸਭਾ, ਇਪਟਾ ਜਿਹੇ ਜਨਤਕ ਫ਼ਰੰਟ ਬਣਾਉਣ ਦੀ ਪਹਿਲ ਕਦਮੀ ਕਰਨ ਵਾਲੀ ਪਾਰਟੀ ਬਣੀ | ਪ੍ਰੋਗਰਾਮ ਦੇ ਸਟੇਜ ਸੰਚਾਲਨ ਦੀ ਭੂਮਿਕਾ ਪਾਰਟੀ ਆਗੂ ਸੁਖਜਿੰਦਰ ਮਹੇਸ਼ਰੀ ਨੇ ਬਾਖ਼ੂਬੀ ਨਿਭਾਈ | ਹਰਭਜਨ ਸਿੰਘ ਬਿਲਾਸਪੁਰ ਵਲੋਂ ਗੀਤ ਗਾ ਕੇ ਪਾਰਟੀ ਵਰਕਰਾਂ ਵਿਚ ਇਨਕਲਾਬੀ ਜੋਸ਼ ਭਰਿਆ ਗਿਆ | ਇਸ ਸਮੇਂ ਜਗਦੀਸ਼ ਚਾਹਲ, ਅਮਰੀਕ ਸਿੰਘ ਮਸੀਤਾਂ, ਸਵਰਨ ਖੋਸਾ, ਕਰਮਵੀਰ ਬੱਧਨੀ, ਸਰਬਜੀਤ ਖੋਸਾ, ਜਗਵਿੰਦਰ ਕਾਕਾ, ਭੁਪਿੰਦਰ ਸੇਖੋਂ, ਬੂਟਾ ਸਿੰਘ ਭੱਟੀ, ਮਾਸਟਰ ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ, ਸੁਖਦੇਵ ਭੋਲਾ, ਮੰਗਤ ਰਾਏ, ਬਿੰਦਰ ਝੰਡੇਵਾਲਾ, ਗੁਰਦਿੱਤ ਦੀਨਾ, ਇੰਦਰਜੀਤ ਦੀਨਾ,ਬੋਹੜ ਬੁੱਟਰ, ਰਾਜੂ ਮਹੇਸ਼ਰੀ, ਹਰਜੀਤ ਮਹੇਸ਼ਰੀ, ਜਗਸੀਰ ਧੂੜਕੋਟ, ਸਿਕੰਦਰ ਮਧੇਕੇ, ਕੁਲਵੰਤ ਬੱਧਨੀ, ਸਵਰਾਜ ਖੋਸਾ, ਨਵਜੋਤ ਬਿਲਾਸਪੁਰ ਨੇ ਪ੍ਰੋਗਰਾਮ ਦੀ ਸਫ਼ਲਤਾ ਲਈ ਆਪਣਾ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਖੋ-ਖੋ ਦੀ ਨੈਸ਼ਨਲ ਖਿਡਾਰਨ ਹਰਪ੍ਰੀਤ ਕੌਰ ਦਾ ਪਿੰਡ ਸਮਾਧ ਭਾਈ ਪੁੱਜਣ 'ਤੇ ਸਨਮਾਨ <br/> ਅਗਲੀ ਖ਼ਬਰ ਜ਼ਿਲ੍ਹਾ ਮੋਗਾ ਦੇ 9 ਸਕੂਲ ਨੈਸ਼ਨਲ ਪੱਧਰ 'ਤੇ ਗਰੀਨ ਸਕੂਲ ਐਲਾਨੇ
Ad Position 24