09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਖੋ-ਖੋ ਦੀ ਨੈਸ਼ਨਲ ਖਿਡਾਰਨ ਹਰਪ੍ਰੀਤ ਕੌਰ ਦਾ ਪਿੰਡ ਸਮਾਧ ਭਾਈ ਪੁੱਜਣ 'ਤੇ ਸਨਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਸਮਾਧ ਭਾਈ, 28 ਦਸੰਬਰ (ਜਗਰੂਪ ਸਿੰਘ ਸਰੋਆ)-ਸ਼ਹੀਦ ਤੇਜਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ ਦੀ ਖੋ-ਖੋ ਖਿਡਾਰਨ ਹਰਪ੍ਰੀਤ ਕੌਰ ਦਾ ਅਯੋਧਿਆ (ਯੂ.ਪੀ) ਵਿਖੇ ਹੋਈ 69ਵੀਂਆਂ ਖੋ-ਖੋ ਸਕੂਲ ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਤੋਂ ਬਾਅਦ ਪਿੰਡ ਪੁੱਜਣ 'ਤੇ ਪਤਵੰਤਿਆਂ ਵਲੋਂ ਸਨਮਾਨ ਕੀਤਾ | ਇਸ ਮੌਕੇ ਕੋਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ ਪੰਜਾਬ ਦੀ ਟੀਮ ਤੀਜੇ ਸਥਾਨ 'ਤੇ ਰਹੀ, ਜਿਸ 'ਚ ਖਿਡਾਰਨ ਹਰਪ੍ਰੀਤ ਕੌਰ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਇਸ ਮੌਕੇ ਸੀਨੀਅਰ ਆਗੂ ਭੋਲਾ ਸਿੰਘ ਬਰਾੜ ਤੇ ਪਤਵੰਤਿਆਂ ਨੇ ਹਰਪ੍ਰੀਤ ਕੌਰ ਤੇ ਕੋਚ ਜਸਵਿੰਦਰ ਸਿੰਘ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਕੁਲਵਿੰਦਰ ਸਿੰਘ ਢਿੱਲੋਂ, ਨਿਰਮਲ ਸਿੰਘ ਖੋਖਰ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਖੋਖਰ, ਥਾਣੇਦਾਰ ਭੋਲਾ ਸਿੰਘ, ਨੰਬਰਦਾਰ ਅਵਤਾਰ ਸਿੰਘ ਧਾਲੀਵਾਲ, ਭੋਲਾ ਸਿੰਘ ਸ਼ਰਮਾ, ਪੰਚ ਨਿਰਮਲ ਸਿੰਘ ਰਾਜਾ, ਮਾਸਟਰ ਨਿਰਮਲ ਸਿੰਘ, ਪ੍ਰਗਟ ਢਿੱਲੋਂ, ਜਗਮੇਲ ਸਿੰਘ, ਅਵਤਾਰ ਸਿੰਘ ਆਹੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਡਰ-17 ਫੁੱਟਬਾਲ ਟੂਰਨਾਮੈਂਟ 'ਚ ਥਰਾਜ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ <br/> ਅਗਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਨੇ ਸੌ ਸਾਲਾਂ ਸ਼ਤਾਬਦੀ ਵਰ੍ਹਾ ਮਨਾਇਆ <br/>
Ad Position 24