31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗਿ੍ਫ਼ਤਾਰੀ ਵਾਰੰਟ ਦਾ ਡਰਾਵਾ ਦੇ ਕੇ 17 ਲੱਖ ਰੁਪਏ ਦੀ ਠੱਗੀ ਮਾਰੀ

Ad Position 21
No active advertisement
ਅਜੀਤ ਡੈਸਕ 31-12-2025
ਕੋਟਕਪੂਰਾ, 30 ਦਸੰਬਰ (ਮੋਹਰ ਸਿੰਘ ਗਿੱਲ)-ਪੁਲਿਸ ਪ੍ਰਸ਼ਾਸਨ ਫ਼ਰੀਦਕੋਟ ਨੂੰ ਇਕ ਲਿਖਤੀ ਦਰਖ਼ਾਸਤ ਦੇ ਕੇ ਅਮਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਵਾੜਾਦਰਾਕਾ ਨੇ ਦੱਸਿਆ ਕਿ ਮਿਤੀ 13.07.2025 ਨੂੰ ਉਸ ਦੇ ਮੋਬਾਇਲ ਫੋਨ ਨੰਬਰ 'ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਕਾਲ ਆਈ ਕਿ ਉਸ ਦੇ ਨਾਮ 'ਤੇ ਕਿਸੇ ਨੇ ਕੇਨਰਾ ਬੈਂਕ ਮੁੰਬਈ ਵਿਚ ਖ਼ਾਤਾ ਖੁੱਲ੍ਹਵਾ ਕੇ ਉਸ ਵਿਚ 6 ਕਰੋੜ 80 ਲੱਖ ਰੁਪਏ ਮਨੀ ਲਾਂਡਰਿੰਗ ਰਾਹੀਂ ਜਮ੍ਹਾਂ ਕਰਵਾਏ ਹਨ | ਇਸ ਦੌਰਾਨ ਉਨ੍ਹਾਂ ਨੇ ਮੁਦਈ ਮੁਕੱਦਮਾ ਨੂੰ ਗਿ੍ਫ਼ਤਾਰੀ ਵਾਰੰਟ ਦਾ ਡਰਾਵਾ ਦੇ ਕੇ ਉਸ ਨਾਲ ਕਰੀਬ 17 ਲੱਖ ਰੁਪਏ ਦੀ ਠੱਗੀ ਮਾਰੀ ਹੈ | ਬਿਆਨਕਰਤਾ ਨੇ ਦੱਸਿਆ ਕਿ ਉਹ ਸੀਨੀਅਰ ਸਿਟੀਜ਼ਨ ਹੈ ਅਤੇ ਅਜੇ ਤੱਕ ਉਸ ਨੇ ਮੁੰਬਈ ਵੇਖਿਆ ਨਹੀਂ ਹੈ ਅਤੇ ਕੇਵਲ ਨਾਮ ਹੀ ਸੁਣਿਆ ਹੈ | ਉਸ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ ਚਾਲਬਾਜ਼ ਲੋਕਾਂ ਦੀਆਂ ਗੱਲਾਂ 'ਚ ਆ ਕੇ ਹੋਰ ਲੋਕ ਠੱਗੇ ਨਾ ਜਾਣ | ਇਸ ਸਬੰਧ 'ਚ ਸਾਈਬਰ ਕਰਾਈਮ ਸੈੱਲ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਦਾ ਦੋਗਲਾ ਚਿਹਰਾ ਹੋਇਆ ਨੰਗਾ-ਪੇਂਡੂ ਮਜ਼ਦੂਰ ਯੂਨੀਅਨ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀ ਗੁਰਮਨ ਨੇ ਰਾਸ਼ਟਰੀ ਖੇਡਾਂ 'ਚ ਤਿੰਨ ਸੋਨੇ ਦੇ ਤਗਮੇ ਜਿੱਤੇ
Ad Position 24