22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਅਰੋੜਾ ਮਹਾਂਸਭਾ ਵਲੋਂ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਵਿਚ 137 ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਦਵਾਈਆਂ ਮੁਫ਼ਤ ਦਿੱਤੀਆਂ

Ad Position 21
No active advertisement
ਮਨਸਾ ਦੇਵੀ ਵਿਖੇ ਨਾਭਾ ਗੇਟ ਵਿਖੇ ਲਗਾਏ ਮੁਫ਼ਤ ਮੈਡੀਕਲ ਕੈਂਪ ਦੀਆਂ ਵੱਖ-ਵੱਖ ਝਲਕੀਆਂ | ਤਸਵੀਰ: ਜੌਨੀ <br/> 02-06-2025
ਸੰਗਰੂਰ, 1 ਜੂਨ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਮੰਦਿਰ ਸ੍ਰੀ ਮਨਸਾ ਦੇਵੀ ਨਾਭਾ ਗੇਟ ਵਿਖੇ ਅੱਜ ਅਰੋੜਾ ਵੰਸ਼ ਦੇ ਸੰਸਥਾਪਕ ਸ਼੍ਰੀ ਅਰੂਟ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਰੋੜਾ ਮਹਾਂਸਭਾ ਜ਼ਿਲ੍ਹਾ ਸੰਗਰੂਰ ਵਲੋਂ ਸਭਾ ਦੇ ਪ੍ਰਧਾਨ ਮੋਹਿੰਦਰ ਬਾਬਾ ਨੰਦਵਾਨੀ, ਸਭਾ ਦੇ ਸੂਬਾ ਜਨਰਲ ਸਕੱਤਰ ਹਰੀਸ਼ ਟੁੱਟੇਜਾ, ਸੀਨੀਅਰ ਕਾਂਗਰਸ ਆਗੂ ਸੁਭਾਸ਼ ਗਰੋਵਰ, ਸੀਨੀਅਰ ਭਾਜਪਾ ਆਗੂ ਜਤਿੰਦਰ ਕਾਲੜਾ, ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਰੇਸ਼ ਗਾਬਾ, ਸਭਾ ਦੇ ਸੀਨੀਅਰ ਉਪ ਪ੍ਰਧਾਨ ਕੌਂਸਲਰ ਮਨੀ ਕਥੂਰੀਆ ਅਤੇ ਕੌਂਸਲਰ ਨੱਥੂ ਲਾਲ ਢੀਂਗਰਾ ਦੀ ਅਗਵਾਈ ਵਿਚ ਦੰਦਾਂ ਦਾ ਮੁਫ਼ਤ ਚੈੱਕਅਪ ਲਗਾਇਆ ਗਿਆ ਜਿਸ ਵਿਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀ ਗਈਆਂ | ਮੰਚ ਦਾ ਬਾਖ਼ੂਬੀ ਸੰਚਾਲਨ ਕਰਦੇ ਹੋਏ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅਰੋੜਾ ਸਮਾਜ ਹਰ ਖੇਤਰ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਹੈ ਅਤੇ ਸਭਾ ਦੇ ਪ੍ਰਧਾਨ ਮਹਿੰਦਰ ਬਾਬਾ ਅਤੇ ਸੂਬਾ ਜਨਰਲ ਸਕੱਤਰ ਹਰੀਸ਼ ਟੁਟੇਜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਕੈਂਪ ਵਿਚ ਵਿਸ਼ੇਸ਼ ਤੌਰ ਤੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵਲੋਂ ਸ਼ਿਰਕਤ ਕੀਤੀ ਗਈ | ਕੈਂਪ ਵਿਚ ਡਾਕਟਰ ਕਨਵ ਨੰਦਵਾਨੀ ਅਤੇ ਉਨ੍ਹਾਂ ਦੀ ਟੀਮ ਵਲੋਂ 137 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ | ਇਸ ਮੌਕੇ ਸਮਾਜ ਸੇਵੀ ਹੈਪੀ ਕੰਡਾ, ਕੌਂਸਲਰ ਰੀਤੂ ਕੰਡਾ, ਕੌਂਸਲਰ ਜੋਤੀ ਗਾਬਾ, ਕੌਂਸਲਰ ਹਿਮਾਂਸ਼ੂ ਗਾਬਾ, ਸੀਨੀਅਰ ਉਪ ਪ੍ਰਧਾਨ ਨੰਦ ਲਾਲ ਅਰੋੜਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਵਿੰਦਰ ਬਜਾਜ, ਡੀ ਜੈ ਅਤੇ ਸਾਊਾਡ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਕਾਸ਼ ਚੰਦ ਕਾਲਾ, ਤਿਲਕ ਸਚਦੇਵਾ ਪੰਕਜ ਸਚਦੇਵਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਅਗਰਵਾਲ, ਸਭਾ ਦੇ ਖ਼ਜ਼ਾਨਚੀ ਸਰਵਣ ਸਚਦੇਵਾ, ਡੀ.ਐਸ.ਓ ਯੋਗਰਾਜ ਖੁਰਾਣਾ, ਪ੍ਰੇਮ ਗਰੋਵਰ, ਤਿਲਕ ਰਾਜ ਸਤੀਜਾ, ਸਮਾਜ ਸੇਵੀ ਹਰੀਸ਼ ਅਰੋੜਾ, ਭਾਜਪਾ ਆਗੂ ਵਿਜੇ ਸਾਹਨੀ ਦੀਪਕ ਗਾਬਾ, ਜਤਿੰਦਰ ਨਾਗਪਾਲ, ਨੀਰਜ ਟੁੱਟੇਜਾ, ਵਿਜੇ ਕਾਂਤ, ਨੇਹਾ ਗਰੋਵਰ, ਕੋਮਲ ਰਾਣੀ, ਪ੍ਰੇਮ ਚੰਦ ਸ਼ਰਮਾ, ਰਾਮ ਲਾਲ ਗੁਲਾਟੀ, ਰਾਜ ਕੁਮਾਰ ਚੌਧਰੀ, ਅਸ਼ੋਕ ਘਾਵਰੀ, ਤਰੁਣ ਖਰਬੰਦਾ, ਡਿੰਪਲ ਅਰੋੜਾ, ਚੰਦਰ ਕਾਲੜਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁਲਟ, ਹਰਪਾਲ ਸਿੰਘ ਸੋਨੂੰ, ਅਸ਼ਵਨੀ ਛਾਬੜਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਵਿਚ ਵਿਕਾਸ ਕਾਰਜਾਂ ਦੀ ਰਹੀ ਅਣਦੇਖੀ ਨੂੰ ਲੈ ਕੇ ਨਗਰ ਕੌਂਸਲ ਦੇ ਹਾਊਸ ਵਿਚ ਜ਼ੋਰ ਸ਼ੋਰ ਨਾਲ ਉਠਾਵਾਂਗਾ ਮੁੱਦਾ-... ਅਗਲੀ ਖ਼ਬਰ ਪਿੰਡ ਈਸੀ ਵਿਖੇ ਦੁਮਾਲਾ ਤੇ ਦਸਤਾਰ ਮੁਕਾਬਲੇ ਕਰਵਾਏ <br/>
Ad Position 24