28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਵਾਟਰ ਸਪਲਾਈ ਦੀ ਲੀਕੇਜ ਕਾਰਨ ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 30-08-2025
ਲੌਂਗੋਵਾਲ, 29 ਅਗਸਤ (ਵਿਨੋਦ ਸ਼ਰਮਾ) - ਕਿਸੇ ਵਿਭਾਗ ਦੀ ਛੋਟੀ ਜਿਹੀ ਅਣਗਹਿਲੀ ਕਿਸੇ ਆਮ ਆਦਮੀ ਲਈ ਕਿਵੇਂ ਬਰਬਾਦੀ ਦਾ ਕਾਰਨ ਬਣ ਸਕਦੀ ਹੈ | ਇਸ ਦੀ ਪ੍ਰਤੱਖ ਮਿਸਾਲ ਲੌਂਗੋਵਾਲ ਬਟੂਹਾ ਪੱਤੀ ਗਿੱਲਾਂ ਵਾਲੇ ਵਿਹੜੇ 'ਚੋਂ ਸਾਹਮਣੇ ਆਈ ਹੈ | ਜਿੱਥੇ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੀ ਸਪਲਾਈ ਲਾਈਨ ਦੀ ਲੀਕੇਜ ਕਾਰਨ ਨਿਰਦੋਸ਼ ਕੁਮਾਰ ਮੰਗਲਾ ਦਾ ਸੁਪਨਿਆਂ ਦਾ ਘਰ ਥਾਂ-ਥਾਂ ਤੋਂ ਪਾਟ ਗਿਆ ਹੈ | ਸਿਤਮ ਦੀ ਗੱਲ ਇਹ ਵੀ ਹੈ ਕਿ ਚਾਰ ਦਿਨ ਬੀਤ ਗਏ ਹਨ ਪ੍ਰੰਤੂ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਘਟਨਾ ਸਥਾਨ ਤੇ ਮੌਕਾ ਵੇਖਣਾ ਤਾਂ ਦੂਰ ਦੀ ਗੱਲ ਫ਼ੋਨ ਚੁੱਕਣ ਤੱਕ ਦੀ ਜ਼ਹਿਮਤ ਨਹੀਂ ਉਠਾਈ | ਮਕਾਨ ਮਾਲਕ ਨਿਰਦੋਸ਼ ਕੁਮਾਰ ਮੰਗਲਾ ਸਪੁੱਤਰ ਨੋਹਰ ਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਘਰ ਨੂੰ ਅਚਾਨਕ ਤੇੜਾਂ ਆ ਗਈਆਂ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੇ ਘਰ ਨੂੰ ਆਉਂਦੀ ਵਾਟਰ ਸਪਲਾਈ ਦੀ ਲਾਈਨ ਦਾ ਜੋੜ ਲੀਕ ਹੋ ਗਿਆ | ਉਨ੍ਹਾਂ ਨੇ ਇਸ ਦੀ ਸੂਚਨਾ ਲੌਂਗੋਵਾਲ ਸਥਿਤ ਮਹਿਕਮੇ ਦੇ ਕਰਮਚਾਰੀਆਂ ਨੂੰ ਦਿੱਤੀ ਲੀਕੇਜ ਠੀਕ ਹੋਈ ਤਾਂ ਪਾਈਪ ਪਾਟ ਗਿਆ | ਵੇਖਦਿਆਂ ਹੀ ਵੇਖਦਿਆਂ ਤਿਣਕਾ ਤਿਣਕਾ ਕਰਕੇ ਜੋੜਿਆ ਉਨ੍ਹਾਂ ਦਾ ਆਸ਼ਿਆਨਾ ਥਾਂ-ਥਾਂ ਤੋਂ ਪਾਟ ਗਿਆ | ਉਨ੍ਹਾਂ ਬੇਹੱਦ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਪਾਈ ਪਾਈ ਜੋੜ ਕੇ ਅਤੇ ਕਰਜ਼ਾ ਚੁੱਕ ਕੇ ਆਪਣਾ ਘਰ ਬਣਾਇਆ ਸੀ ਪ੍ਰੰਤੂ ਲੀਕੇਜ ਕਾਰਨ ਉਨ੍ਹਾਂ ਦਾ ਘਰ ਇਸ ਕਦਰ ਪਾਟ ਗਿਆ ਹੈ ਕਿ ਹੁਣ ਰਹਿਣ ਤੋਂ ਵੀ ਡਰ ਆਉਂਦਾ ਹੈ | ਘਰ ਦੀ ਹਰੇਕ ਕੰਧ 'ਚ ਵੱਡੀਆਂ ਵੱਡੀਆਂ ਤੇੜਾਂ ਆ ਗਈਆਂ ਹਨ | ਉਨ੍ਹਾਂ ਇਸ ਬਾਬਤ ਮਹਿਕਮੇ ਦੇ ਜੇ.ਈ. ਨਾਲ ਸੰਪਰਕ ਕਰਨਾ ਚਾਹਿਆ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ | ਅਸੀਂ ਮਹਿਕਮੇ ਨੂੰ ਈ ਮੇਲ ਕਰਕੇ ਵੀ ਸੂਚਨਾ ਦਿੱਤੀ ਹੈ ਪ੍ਰੰਤੂ 4 ਦਿਨ ਬੀਤ ਜਾਣ ਤੇ ਵੀ ਕਿਸੇ ਨੇ ਘਟਨਾ ਸਥਾਨ ਤੇ ਗੇੜਾ ਨਹੀਂ ਮਰਿਆ | ਉਨ੍ਹਾਂ ਦਾ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਹੁਣ ਨਵਾਂ ਮਕਾਨ ਬਣਾਉਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ | ਉਨ੍ਹਾਂ ਮੰਗ ਕੀਤੀ ਕਿ ਮਹਿਕਮੇ ਦੀ ਅਣਗਹਿਲੀ ਕਾਰਨ ਹੋਏ ਨੁਕਸਾਨ ਲਈ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਉਮੀਦ ਫਾਊਾਡੇਸ਼ਨ ਵਲੋਂ ਸਵੈ ਰੁਜ਼ਗਾਰ ਲਈ 3 ਮਹਿਲਾਵਾਂ ਨੂੰ ਅਲੀਸ਼ਾਨ ਰੇਹੜੀਆਂ ਦਾ ਦਿੱਤਾ ਤੋਹਫਾ <br/> ਅਗਲੀ ਖ਼ਬਰ ਵਾਰਡ ਅਟੈਂਡੈਂਟ ਯੂਨੀਅਨ ਦੀ ਮੀਟਿੰਗ <br/>
Ad Position 24