28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਉਮੀਦ ਫਾਊਾਡੇਸ਼ਨ ਵਲੋਂ ਸਵੈ ਰੁਜ਼ਗਾਰ ਲਈ 3 ਮਹਿਲਾਵਾਂ ਨੂੰ ਅਲੀਸ਼ਾਨ ਰੇਹੜੀਆਂ ਦਾ ਦਿੱਤਾ ਤੋਹਫਾ <br/>

Ad Position 21
No active advertisement
ਅਜੀਤ ਡੈਸਕ 30-08-2025
ਸੰਗਰੂਰ, 28 ਅਗਸਤ (ਦਮਨਜੀਤ ਸਿੰਘ)-ਵਿਕਸਿਤ ਭਾਰਤ ਦੇ ਸੰਕਲਪ ਅਤੇ ਖ਼ੁਸ਼ਹਾਲ ਸਮਾਜ ਲਈ ਮਹਿਲਾ ਸ਼ਕਤੀਕਰਨ ਲਾਜ਼ਮੀ ਹੈ ਅਤੇ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣਾ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਮੰਗ ਹੈ ਇਹ ਵਿਚਾਰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਵੱਲੋਂ ਆਪਣੀ ਉਮੀਦ ਫਾਊਾਡੇਸ਼ਨ ਦੇ ਰਾਹੀਂ 3 ਮਹਿਲਾਵਾਂ ਨੂੰ ਫੂਡ ਕਾਰਟਸ (ਅਲੀਸ਼ਾਨ ਰੇਹੜੀਆਂ) ਦੀ ਸੌਗਾਤ ਦੇਣ ਉਪਰੰਤ ਸਾਂਝੇ ਕੀਤੇ ਗਏ | ਖੰਨਾ ਨੇ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿਚ ਆਪਣਾ ਲੋਹਾ ਮੰਨਵਾ ਰਹੀਆਂ ਹਨ ਬਸ ਉਨ੍ਹਾਂ ਨੂੰ ਮੌਕਾ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਕਰੋੜਾਂ ਲੋਕ ਵਿਕਸਿਤ ਭਾਰਤ ਦਾ ਸੁਪਨਾ ਦੇਖ ਰਹੇ ਹਨ ਅਤੇ ਇਸ ਦਾ ਧੁਰਾ ਮਹਿਲਾ ਸ਼ਕਤੀਕਰਨ ਹੈ | ਖੰਨਾ ਨੇ ਕਿਹਾ ਕਿ ਪੂਰੀ ਦੁਨੀਆ ਨਾਲ ਮੁਕਾਬਲੇ ਲਈ ਭਾਰਤ ਨੂੰ ਵੱਡੇ ਪੱਧਰ 'ਤੇ ਮਹਿਲਾ ਸ਼ਕਤੀਕਰਨ ਉੱਤੇ ਜੋਰ ਦੇਣਾ ਪਵੇਗਾ ਅਤੇ ਕੇਂਦਰ ਸਰਕਾਰ ਇਸ ਦਿਸ਼ਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਅÏਰਤਾਂ ਦੇ ਉਥਾਨ ਲਈ ਬਹੁਤ ਸਾਰੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਚੁੱਕਿਆ ਹੈ | ਖੰਨਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਉਮੀਦ ਫਾਊਾਡੇਸ਼ਨ ਵੀ ਅÏਰਤਾਂ ਨੂੰ ਅੱਗੇ ਲਿਆਉਣ ਲਈ ਆਪਣੇ ਪੱਧਰ ­'ਤੇ ਭੈਣਾਂ ਦੀ ਉਮੀਦ ਪ੍ਰੋਗਰਾਮ ਤਹਿਤ ਸੁਖਪਾਲ ਕੌਰ ਵਾਸੀ ਹਰੀਪੁਰਾ, ਸਰਬਜੀਤ ਕੌਰ ਵਾਸੀ ਰਾਜਪੁਰਾ ਤੇ ਬਲਜੀਤ ਕੌਰ ਪਿੰਡ ਝਨੇੜੀ ਨੂੰ ਫੂਡ ਕਾਰਟਸ (ਰੇਹੜੀਆਂ) ਭੇਂਟ ਕੀਤੀਆਂ ਗਈਆਂ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਹੋਰ ਵੱਡੇ ਪੱਧਰ ਉੱਤੇ ਜਾਰੀ ਰਹਿਣਗੇ | ਖੰਨਾ ਨੇ ਦੱਸਿਆ ਕਿ ਇਹ ਮਹਿਲਾਵਾਂ ਇਹ ਫੂਡ ਕਾਰਟਸ ਨਾਲ ਆਪਣੀ ਰੋਜ਼ੀ ਰੋਟੀ ਕਮਾ ਕੇ ਆਪਣੇ ਪੈਰਾਂ 'ਤੇ ਖੜੀਆਂ ਹੋ ਕੇ ਆਤਮ ਨਿਰਭਰ ਬਣਨਗੀਆਂ ਅਤੇ ਆਪਣੇ ਪਰਿਵਾਰ ਦੀ ਤਰੱਕੀ ਵਿਚ ਵਡਮੁੱਲਾ ਯੋਗਦਾਨ ਦੇਣਗੀਆਂ | ਫੂਡ ਕਾਰਟਸ ਮਿਲਣ 'ਤੇ ਉਕਤ ਮਹਿਲਾਵਾਂ ਵਲੋਂ ਅਰਵਿੰਦ ਖੰਨਾ ਅਤੇ ਸੰਸਥਾ ਉਮੀਦ ਫਾਊਾਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਫੂਡ ਕਾਰਟਸ ਨਾਲ ਉਹ ਆਪਣਾ ਕੰਮ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੇ ਤਰੀਕੇ ਨਾਲ ਕਰ ਸਕਣਗੀਆਂ |

Ad Position 22
No active advertisement
ਪਿਛਲੀ ਖ਼ਬਰ ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਬੰਦੀ ਦੇ ਹੁਕਮ ਅਗਲੀ ਖ਼ਬਰ ਵਾਟਰ ਸਪਲਾਈ ਦੀ ਲੀਕੇਜ ਕਾਰਨ ਲੋਕ ਪ੍ਰੇਸ਼ਾਨ <br/>
Ad Position 24