14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਘੱਗਰ ਦਰਿਆ ਵਿਚ ਸਾਰਾ ਦਿਨ ਬਰਸਾਤਾਂ ਦਾ ਪਾਣੀ ਹੌਲੀ ਹੌਲੀ ਵਧਦਾ ਹੋਇਆ 748.1 'ਤੇ ਪਹੁੰਚਿਆ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਖਨੌਰੀ, 2 ਸਤੰਬਰ (ਬਲਵਿੰਦਰ ਸਿੰਘ ਥਿੰਦ) - ਪਿਛਲੇ ਕਈ ਦਿਨਾਂ ਤੋਂ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਰਸਾਤ ਕਾਰਨ ਜਿੱਥੇ ਸੂਬੇ ਦੇ 10-12 ਜ਼ਿਲਿਆਂ ਵਿਚ ਵੱਡੇ ਪੱਧਰ 'ਤੇ ਹੜ ਆਏ ਹੋਏ ਹਨ ਉੱਥੇ ਹੀ ਅੱਜ ਖਨੌਰੀ ਕੋਲੋਂ ਲੰਘਦੇ ਘੱਗਰ ਦਰਿਆ ਵਿਚ ਬਰਸਾਤਾਂ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 748 ਫੁੱਟ ਤੋਂ ਉੱਪਰ ਟੱਪ ਗਿਆ ਹੈ | ਸਮਾਚਾਰ ਲਿਖੇ ਜਾਣ ਵੇਲੇ ਤੱਕ ਖਨੌਰੀ ਸਥਿਤ ਭਾਖੜਾ ਨਹਿਰ ਅਤੇ ਘੱਗਰ ਦਰਿਆ ਦੇ ਪੁਲ ਆਰ ਡੀ -460 ਤੇ ਲੱਗੇ ਮਾਪ ਦੰਡ ਅਨੁਸਾਰ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ 748.1 ਫੁੱਟ 'ਤੇ ਚੱਲ ਰਿਹਾ ਸੀ ਜਿਹੜਾ ਕਿ ਸਾਰਾ ਦਿਨ ਥੋੜਾ ਥੋੜਾ ਕਰ ਕੇ ਵਧਦਾ ਰਿਹਾ ਅਤੇ ਆਖਿਰ ਸ਼ਾਮ ਵੇਲੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ | ਜਿਸ ਕਰ ਕੇ ਸਬ ਡਵੀਜ਼ਨ ਮੂਨਕ ਅਤੇ ਸਬ ਡਵੀਜ਼ਨ ਪਾਤੜਾਂ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਵਿਚ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਦਾ ਡਰ ਸਤਾਉਣ ਲੱਗਾ ਹੈ | ਜਿਸ ਕਾਰਨ ਸਮੁੱਚੇ ਇਲਾਕੇ ਅੰਦਰ ਡਰ ਤੇ ਭੈਅ ਵਾਲਾ ਮਾਹੌਲ ਬਣ ਗਿਆ ਹੈ | ਜਿਸ ਕਾਰਨ ਘੱਗਰ ਦਰਿਆ ਦੇ ਆਸ ਪਾਸ ਵਸੇ ਹੋਏ ਪਿੰਡਾਂ ਦੇ ਲੋਕ ਦਿਨ ਰਾਤ ਘੱਗਰ ਦਰਿਆ ਦੇ ਬੰਨਾਂ ਉੱਤੇ ਠੀਕਰੀ ਪਹਿਰਾ ਦੇ ਰਹੇ ਹਨ ਅਤੇ ਘੱਗਰ ਦਰਿਆ ਦੇ ਕਮਜ਼ੋਰ ਬੰਨ੍ਹਾਂ ਤੇ ਟਰੈਕਟਰਾਂ ਨਾਲ ਮਿੱਟੀ ਵਗ਼ੈਰਾ ਪਾ ਕੇ ਅਤੇ ਮਿੱਟੀ ਦੇ ਭਰੇ ਹੋਏ ਥੈਲੇ ਲਗਾ ਕੇ ਬੰਨ੍ਹਾਂ ਨੂੰ ਮਜ਼ਬੂਤ ਕਰਦੇ ਹੋਏ ਆਪਣੀਆਂ ਫ਼ਸਲਾਂ ਨੂੰ ਬਚਾਉਣ ਦੇ ਆਹਰ ਵਿਚ ਲੱਗੇ ਹੋਏ ਸਨ |ਘੱਗਰ ਦਰਿਆ ਵਿਚ ਪਾਣੀ ਦੇ ਵਧੇ ਹੋਏ ਪੱਧਰ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਗਿਆ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਥਿਤੀ ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ | ਜ਼ਿਕਰਯੋਗ ਹੈ ਕਿ 2023 ਵਿਚ ਵੀ ਘੱਗਰ ਦਰਿਆ ਨੇ ਇਸ ਇਲਾਕੇ ਦੇ ਕਾਫੀ ਪਿੰਡਾਂ ਵਿਚ ਹੜ੍ਹਾਂ ਦੇ ਨਾਲ ਸਾਰੀ ਫ਼ਸਲ ਤਬਾਹ ਕਰ ਦਿੱਤੀ ਸੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਵਾਲੀ ਪੋਥੀ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਨੂੰ ਸੌਂਪੀ ਅਗਲੀ ਖ਼ਬਰ ਡਾ. ਅਸ਼ੋਕ ਮਿੱਤਲ ਵਲੋਂ ਹੜ੍ਹ ਪੀੜਤਾਂ ਲਈ 20 ਲੱਖ ਰੁਪਏ ਦਾ ਯੋਗਦਾਨ
Ad Position 24