14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਵਾਲੀ ਪੋਥੀ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਨੂੰ ਸੌਂਪੀ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਸੰਦੌੜ, 2 ਸਤੰਬਰ (ਜਸਵੀਰ ਸਿੰਘ ਜੱਸੀ) - ਇਤਿਹਾਸਕ ਪਿੰਡ ਫ਼ਿਰੋਜ਼ਪੁਰ ਕੁਠਾਲਾ ਵਿਖੇ ਵੱਡੇ ਘੱਲੂਘਾਰੇ ਦੇ ਮਹਾਨ ਯੋਧੇ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਤੀਜੇ ਮੁਖੀ ਸਿੰਘ ਸਾਹਿਬ ਜਥੇਦਾਰ ਸ਼ਹੀਦ ਬਾਬਾ ਸੁਧਾ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਰਿਟਾ. ਪਿ੍ੰਸੀਪਲ ਕਮਲੇਸ਼ ਕੁਮਾਰ ਮਲੇਰਕੋਟਲਾ ਅਤੇ ਉਨ੍ਹਾਂ ਦੇ ਭਤੀਜੇ ਨਰਿੰਦਰ ਸਿੰਘ ਹਿੰਦੀ ਮਾਸਟਰ ਦੇ ਸਮੂਹ ਪਰਿਵਾਰ ਵਲੋਂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਜੋ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਵਲੋਂ ਲਿਖਵਾਈ ਗਈ ਸੀ, ਗੁਰਦੁਆਰਾ ਸਾਹਿਬ ਜੀ ਸ਼ਹੀਦੀ ਨੂੰ ਭੇਟ ਕੀਤੀ ਗਈ | ਇਸ ਪਰਿਵਾਰ ਨੂੰ ਇਹ ਪੋਥੀ ਇਨਾਂ ਦੇ ਪੂਜਨੀਕ ਦਾਦਾ ਸ. ਮੋਹਨ ਸਿੰਘ ਪਿੰਡ ਮਤੋਈ ਤੋਂ ਪ੍ਰਾਪਤ ਹੋਈ ਸੀ | ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਸ. ਮੋਹਨ ਸਿੰਘ ਨੂੰ ਇਹ ਪੋਥੀ ਰਿਆਸਤ ਪਟਿਆਲਾ ਵਿਖੇ ਉਨ੍ਹਾਂ ਦੇ ਲੱਕੜੀ ਦੇ ਕੰਮ ਤੋਂ ਖ਼ੁਸ਼ ਹੋ ਕੇ ਕਿਸੇ ਅੰਗਰੇਜ਼ ਅਧਿਕਾਰੀ ਨੇ ਭੇਟ ਕੀਤੀ ਸੀ | ਦਸਵੀਂ ਦੇ ਦਿਹਾੜੇ ਮੌਕੇ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਮਦਮਾ ਸਾਹਿਬ ਵਾਲੇ (ਲਿਖਤ ਭਾਈ ਮਨੀ ਸਿੰਘ) ਸਰੂਪ ਦੇ ਨਾਲ ਨਾਲ ਇਸ ਪੋਥੀ ਦੇ ਦਰਸ਼ਨ ਕਰਵਾਏ | ਇਸ ਮੌਕੇ ਸ਼੍ਰੀ ਮੁਹੰਮਦ ਅਸਗਰ, ਸ਼੍ਰੀ ਰਜਿੰਦਰ ਕੁਮਾਰ , ਸ਼੍ਰੀ ਅਸਦ ਅਹਿਸਾਨ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਉਕਤ ਸ਼ਖ਼ਸੀਅਤਾਂ ਸਮੇਤ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਦਸਵੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਪ੍ਰਧਾਨ ਗੁਰਦੀਪ ਸਿੰਘ, ਖ਼ਜ਼ਾਨਚੀ ਗੋਬਿੰਦ ਸਿੰਘ, ਮੀਤ ਪ੍ਰਧਾਨ ਜਗਦੀਪ ਸਿੰਘ, ਮਾਸਟਰ ਗੁਰਮੀਤ ਸਿੰਘ, ਨੰਬਰਦਾਰ ਨਿਰਮਲ ਸਿੰਘ ਚਹਿਲ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਗੁਰਜੰਟ ਸਿੰਘ, ਸਤਿੰਦਰ ਸਿੰਘ ਸਮੇਤ ਅਨੇਕਾਂ ਸੇਵਾਦਾਰਾਂ ਨੇ ਹਾਜ਼ਰੀ ਭਰੀ |

Ad Position 22
No active advertisement
ਪਿਛਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਲੈ ਕੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਘੱਗਰ ਦਰਿਆ ਵਿਚ ਸਾਰਾ ਦਿਨ ਬਰਸਾਤਾਂ ਦਾ ਪਾਣੀ ਹੌਲੀ ਹੌਲੀ ਵਧਦਾ ਹੋਇਆ 748.1 'ਤੇ ਪਹੁੰਚਿਆ
Ad Position 24