14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵਾਰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਾਰਜ ਸਾਧਕ ਨੂੰ ਮਿਲਿਆ ਵਫ਼ਦ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਲਹਿਰਾਗਾਗਾ, 2 ਸਤੰਬਰ (ਅਸ਼ੋਕ ਗਰਗ) - ਲਹਿਰਾਗਾਗਾ ਦੇ ਵਾਰਡ ਨੰਬਰ ਇੱਕ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਵਾਰਡ ਦੇ ਵਸਨੀਕਾਂ ਦਾ ਇੱਕ ਵਫ਼ਦ ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਗਜੀਤ ਸਿੰਘ ਭੂਟਾਲ ਅਤੇ ਡਾ: ਦੇਵਰਾਜ ਡੀ.ਏ .ਵੀ .ਪਬਲਿਕ ਸਕੂਲ ਲਹਿਰਾਗਾਗਾ ਦੇ ਮੈਨੇਜਿੰਗ ਡਾਇਰੈਕਟਰ ਪ੍ਰਵੀਨ ਖੋਖਰ ਦੀ ਅਗਵਾਈ ਵਿਚ ਕਾਰਜ ਸਾਧਕ ਅਫ਼ਸਰ ਰਮਨਦੀਪ ਸ਼ਰਮਾ ਨੂੰ ਮਿਲਿਆਂ | ਵਫ਼ਦ ਨੇ ਲਿਖਤੀ ਪੱਤਰ ਦਿੰਦੇ ਹੋਏ ਕਾਰਜ ਸਾਧਕ ਅਫ਼ਸਰ ਨੂੰ ਦੱਸਿਆ ਕਿ ਇਸ ਵਾਰਡ ਦੇ ਬਸ਼ਿੰਦੇ ਪਿਛਲੇ ਸਮੇਂ ਤੋਂ ਨਰਕਾਂ ਭਰੀ ਜ਼ਿੰਦਗੀ ਜਿਉਂ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਮੁਹੱਲੇ ਦੀ ਸਟਰੀਟ ਲਾਈਟ ਪਿਛਲੇ ਲੰਮੇ ਸਮੇਂ ਤੋਂ ਖ਼ਰਾਬ ਪਈ ਹੈ ਜਿਹੜੀ ਕਿ ਵਾਰ-ਵਾਰ ਠੀਕ ਕਰਨ ਦੇ ਬਾਵਜੂਦ ਵੀ ਫਿਰ ਖ਼ਰਾਬ ਹੋ ਜਾਂਦੀ ਹੈ ਜਿਸ ਕਰ ਕੇ ਇਸ ਮੁਹੱਲੇ ਵਿਚ ਹਨੇਰਾ ਪਸਰਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹੱਲੇ ਦੇ ਸੀਵਰੇਜ ਵੀ ਪਿਛਲੇ ਸਮੇਂ ਤੋਂ ਬੰਦ ਹੋਣ ਕਰ ਕੇ ਬਰਸਾਤੀ ਤੇ ਗੰਦਾ ਪਾਣੀ ਗਲੀ ਵਿਚ ਹੀ ਖੜਾ ਰਹਿੰਦਾ ਹੈ ਜਿਸ ਕਰ ਕੇ ਜਿੱਥੇ ਪਿਛਲੇ ਇੱਕ-ਦੋ ਦਿਨਾਂ ਵਿਚ ਹੀ ਦੋ ਤਿੰਨ ਘਰਾਂ ਦੀਆਂ ਕੰਧਾਂ ਡਿੱਗ ਪਈਆਂ ਹਨ ਉੱਥੇ ਕਈ ਘਰਾਂ ਦੀਆ ਕੰਧਾਂ ਵਿਚ ਤਰੇੜਾ ਵੀ ਆ ਚੁੱਕੀਆਂ ਹਨ ਇੱਥੇ ਹੀ ਬਸ ਨਹੀਂ ਗੰਦੇ ਪਾਣੀ ਦੇ ਖੜਨ ਕਰ ਕੇ ਮੁਹੱਲੇ ਵਿਚ ਮੱਖੀਆਂ-ਮੱਛਰ ਉਤਪੰਨ ਹੋ ਰਹੇ ਹਨ ਜਿਸ ਤੋਂ ਅਨੇਕਾਂ ਨਾ ਮੁਰਾਦ ਬਿਮਾਰੀਆਂ ਜਨਮ ਲੈ ਰਹੀਆਂ ਹਨ | ਵਫ਼ਦ ਨੇ ਇਹ ਵੀ ਦੱਸਿਆ ਕਿ ਮੁਹੱਲੇ ਦੀਆਂ ਪੁਲੀਆਂ ਵੀ ਟੁੱਟੀਆਂ ਪਈਆਂ ਹਨ ਜਿਸ ਕਰ ਕੇ ਅਨੇਕਾਂ ਵਾਹਨ ਵਿਚ ਹੀ ਖੁੱਭ ਜਾਦੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਮੁਹੱਲੇ ਵਿਚ ਲੱਗੀਆਂ ਇੰਟਰ ਲਾਕ ਟਾਇਲਾਂ ਦੇ ਦੱਬਣ ਕਰ ਕੇ ਡੂੰਘੇ-ਡੂੰਘੇ ਖੱਡੇ ਪੈ ਚੁੱਕੇ ਹਨ | ਜਿਸ ਕਰ ਕੇ ਦੋ ਪਹੀਆ ਵਾਹਨ ਤੇ ਪੈਦਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਥੋਂ ਤੱਕ ਕਿ ਕਈ ਵਾਰ ਤਾਂ ਦੋ ਪਹੀਆ ਵਾਹਨ ਸਵਾਰ ਇਨ੍ਹਾਂ ਖੱਡਿਆਂ ਵਿਚ ਡਿੱਗ ਕੇ ਸੱਟਾਂ ਵੀ ਖਾ ਬੈਠੇ ਹਨ | ਉਨ੍ਹਾਂ ਮੰਗ ਕੀਤੀ ਕਿ ਇਸ ਮੁਹੱਲੇ ਦੀਆ ਇਨ੍ਹਾਂ ਮੁਸ਼ਕਲਾਂ ਦੇ ਨਾਲ-ਨਾਲ ਪੀਣ ਯੋਗ ਪਾਣੀ ਦੀ ਸਪਲਾਈ ਵੀ ਨਿਰਵਿਘਨ ਬਣਾਈ ਜਾਵੇ | ਵਫ਼ਦ ਨੂੰ ਕਾਰਜ ਸਾਧਕ ਅਫ਼ਸਰ ਨੇ ਯਕੀਨ ਦਿਵਾਇਆ ਕਿ ਉਹ ਛੇਤੀ ਹੀ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨਗੇ ਇਸ ਸਮੇਂ ਸਮਾਜ ਸੇਵਕ ਤਰਸੇਮ ਭੋਲੂ, ਹਰਪਾਲ ਸਿੰਘ ਪਾਲਾ, ਬਲਵਿੰਦਰ ਸਿੰਘ ਭੁਟਾਲ, ਸੁਰਿੰਦਰ ਕੁਮਾਰ, ਸੇਵਾ ਰਾਮ, ਪਾਲ ਸਿੰਘ ਮਿਸਤਰੀ, ਮਲੂਕ ਸਿੰਘ, ਤਜਿੰਦਰ ਕੁਮਾਰ, ਚਰਨਜੀਤ ਸਿੰਘ, ਤਿਜੰਦਰ ਕੁਮਾਰ ਰਿੰਕੂ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੌਂਗੋਵਾਲ ਡਰੇਨ ਦੀ ਸਫ਼ਾਈ ਨੂੰ ਲੈ ਕੇ ਕਿਸਾਨਾਂ ਨੇ ਸਬ ਤਹਿਸੀਲ ਲੌਂਗੋਵਾਲ ਦਾ ਕੀਤਾ ਘਿਰਾਓ ਅਗਲੀ ਖ਼ਬਰ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ
Ad Position 24