ਸੰਗਰੂਰ, 02 ਸਤੰਬਰ (ਪਸ਼ੌਰੀਆ)- ਜੱਜ ਰੀਟਾ ਹੰਸ ਦੀ ਅਦਾਲਤ ਨੇ ਢਾਬੇ 'ਤੇ ਸਸਤੇ ਭਾਅ ਡੀਜਲ ਪੈਟਰੋਲ ਲਿਆ ਕੇ ਮਹਿੰਗੇ ਭਾਅ 'ਤੇ ਵੇਚਣ ਦੇ ਦੋਸ਼ਾਂ ਵਿੱਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਭਵਾਨੀਗੜ੍ਹ ਵਿਖੇ 25 ਮਈ 2019 ਨੂੰ ਦਰਜ ਮਾਮਲੇ ਮੁਤਾਬਿਕ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਅਸ਼ਿਕ ਵਾਸੀ ਭਾਖਰੀ ਜਿਲਾ ਪੂਰਨੀਆਂ (ਬਿਹਾਰ) ਹਾਲ ਵੈਸ਼ਨੂੰ ਢਾਬਾ ਘਰਾਚੋਂ ਜੋ ਉਸ ਨੇ ਕਿਰਾਏ ਤੇ ਲਿਆ ਹੋਇਆ ਹੈ, ਉੱਥੇ ਡੀਜਲ ਪੈਟਰੋਲ ਸਟੋਰ ਕਰ ਕੇ ਰੱਖਦਾ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਮਹਿੰਗੇ ਭਾਅ 'ਤੇ ਵੇਚਦਾ ਹੈ | ਪੁਲਿਸ ਨੇ ਮਿਲੀ ਇਤਲਾਹ 'ਤੇ ਰੇਡ ਕੀਤੀ ਤਾਂ 118 ਲੀਟਰ ਡੀਜਲ ਸਮੇਤ 2 ਬੋਤਲਾਂ ਨਮੂਨਾ ਬਰਾਮਦ ਕਰ ਕੇ ਕਬਜੇ ਵਿੱਚ ਲੈ ਲਿਆ ਅਤੇ ਅਸ਼ਿਕ ਖਿਲਾਫ ਮਾਮਲਾ ਦਰਜ ਕਰ ਲਿਆ | ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਤੇ ਅਸ਼ਿਕ ਨੂੰ ਬਰੀ ਕੀਤੇ ਜਾਣ ਦਾ ਹੁਕਮ ਸੁਣਾਇਆ ਗਿਆ ਹੈ | ਅਦਾਲਤ ਵਿੱਚ ਬਚਾਅ ਵਲੋਂ ਵਕੀਲ ਗੁਰਿੰਦਰਪਾਲ ਕਰਤਾਰਪੁਰਾ ਪੇਸ਼ ਹੋਏ |