ਸੁਨਾਮ ਊਧਮ ਸਿੰਘ ਵਾਲਾ, 2 ਸਤੰਬਰ (ਧਾਲੀਵਾਲ, ਭੁੱਲਰ) - ਮਹਿਲਾਂ ਪੁਲਿਸ ਵਲੋਂ ਕਾਰ 'ਚੋਂ ਇੱਕ ਕੁਇੰਟਲ ਭੱਕੀ, ਚੂਰਾ, ਪੋਸਤ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦੋਂ ਕਿ ਕਾਰ ਸਵਾਰ ਦੋ ਵਿਅਕਤੀ ਫ਼ਰਾਰ ਹੋ ਗਏ | ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਇੰਚਾਰਜ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀ ਤੇ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਮੁਖ਼ਬਰ ਤੋਂ ਇਤਲਾਹ ਮਿਲੀ ਸੀ ਕਿ ਸੁਨਾਮ ਦੇ ਰਹਿਣ ਵਾਲਾ ਗਾਮਾ ਨਾਂਅ ਦਾ ਵਿਅਕਤੀ ਇੱਕ ਹੋਰ ਨਾਮਾਲੂਮ ਵਿਅਕਤੀ ਨਾਲ ਮਿਲ ਕੇ ਦੂਜੇ ਸੂਬਿਆਂ 'ਚੋਂ ਭੁੱਕੀ, ਚੂਰਾ, ਪੋਸਤ ਲਿਆ ਕੇ ਪਿੰਡਾਂ 'ਚ ਸਪਲਾਈ ਕਰਨ ਦਾ ਕੰਮ ਕਰਦੇ ਹਨ ਅਤੇ ਇਸ ਵੇਲੇ ਇਨ੍ਹਾਂ ਦੀ ਇੱਕ ਕਾਰ ਪਿੰਡ ਖਡਿਆਲ ਕੋਠਿਆਂ ਦੇ ਸ਼ਮਸ਼ਾਨਘਾਟ ਵਿਚ ਖੜ੍ਹੀ ਹੈ | ਜਿਸ ਵਿਚ ਭੁੱਕੀ, ਚੂਰਾ, ਪੋਸਤ ਹੈ ਅਤੇ ਇਹ ਦੋਵੇਂ ਵਿਅਕਤੀ ਗਾਹਕ ਲੱਭਣ ਗਏ ਹੋਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸਮੇਤ ਪੁਲਿਸ ਪਾਰਟੀ ਤੁਰੰਤ ਕਾਰਵਾਈ ਕਰਦਿਆਂ ਪਿੰਡ ਖਡਿਆਲ ਕੋਠਿਆਂ 'ਚ ਖੜ੍ਹੀ ਕਰੇਟਾ ਕਾਰ ਨੂੰ ਕਬਜ਼ੇ ਵਿਚ ਲੈ ਕੇ ਤਲਾਸ਼ੀ ਲਈ ਗਈ | ਜਿਸ 'ਚੋ ਇੱਕ ਕੁਇੰਟਲ ਭੁੱਕੀ, ਚੂਰਾ, ਪੋਸਤ ਬਰਾਮਦ ਕੀਤੀ ਗਈ | ਉਨ੍ਹਾਂ ਕਿਹਾ ਕਿ ਪੁਲਿਸ ਵਲੋੰ ਗਾਮਾ ਵਾਸੀ ਸੁਨਾਮ ਸਮੇਤ ਇੱਕ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ |