14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵਰ੍ਹਦੇ ਮੀਂਹ ਵਿਚ ਮਜ਼ਦੂਰਾਂ ਨੇ ਕਾਤਰੋਂ ਚੌਂਕ 'ਚ ਲਾਇਆ ਧਰਨਾ, ਪ੍ਰਸ਼ਾਸਨ ਵਿਰੁੱਧ ਕੀਤੀ ਨਾਅਰੇਬਾਜ਼ੀ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਸ਼ੇਰਪੁਰ, 2 ਸਤੰਬਰ (ਮੇਘ ਰਾਜ ਜੋਸ਼ੀ) - ਭਾਈ ਲਾਲੋ ਪੰਜਾਬੀ ਮੰਚ ਪੰਜਾਬ ਦੇ ਆਗੂ ਹਰਜੀਤ ਸਿੰਘ ਖ਼ਿਆਲੀ ਅਤੇ ਮਜ਼ਦੂਰ ਆਗੂ ਪਰਮਜੀਤ ਕੌਰ ਗੁਮਟੀ ਦੀ ਅਗਵਾਈ ਹੇਠ ਮਜ਼ਦੂਰ ਆਗੂ ਵਰਕਰਾਂ ਸਮੇਤ ਆਪਣੀਆਂ ਮੰਗਾਂ ਸਬੰਧੀ ਬੀ.ਡੀ.ਪੀ.ਓ ਦਫ਼ਤਰ ਸ਼ੇਰਪੁਰ ਵਿਖੇ ਮੰਗ ਪੱਤਰ ਦੇਣ ਲਈ ਰੁਖ਼ ਕੀਤਾ | ਮਜ਼ਦੂਰ ਆਗੂਆਂ ਨੇ ਦੱਸਿਆ ਕਿ ਜਦੋਂ ਉਹ ਬੀ.ਡੀ.ਪੀ.ਓ ਦਫ਼ਤਰ ਪਹੁੰਚੇ ਤਾਂ ਉਥੇ ਬੀ.ਡੀ.ਪੀ.ਓ ਹਾਜ਼ਰ ਨਾ ਹੋਣ ਕਰਕੇ ਉਹ ਲਗਭਗ ਦੋ ਘੰਟੇ ਤਕ ਉਡੀਕ ਕਰਦੇ ਰਹੇ | ਅਧਿਕਾਰੀ ਨਾ ਆਉਣ ਕਾਰਨ ਨਾਰਾਜ਼ ਮਜ਼ਦੂਰਾਂ ਨੇ ਬਰਸਾਤ ਦੇ ਮੌਸਮ ਵਿਚ ਕਾਤਰੋਂ ਚੌਂਕ 'ਚ ਧਰਨਾ ਲਾ ਦਿੱਤਾ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਪਰਮਜੀਤ ਕੌਰ ਗੁਮਟੀ ਅਤੇ ਹਰਜੀਤ ਸਿੰਘ ਖ਼ਿਆਲੀ ਨੇ ਕਿਹਾ ਕਿ ਬਾਰਸ਼ ਦੇ ਕਾਰਨ ਮਜ਼ਦੂਰਾਂ ਦੇ ਘਰ ਦੀਆਂ ਸੱਤਾਂ ਡਿਗ ਪਈਆਂ, ਬਹੁਤ ਸਾਰੇ ਮਜ਼ਦੂਰਾਂ ਦੇ ਘਰ ਚਿਉੰ ਰਹੇ ਹਨ ਉਨ੍ਹਾਂ ਲਈ ਵਿਸ਼ੇਸ਼ ਗਰਾਂਟ ਜਾਰੀ ਕਰਨਾ ਅਤੇ ਮਜ਼ਦੂਰਾਂ ਦਾ ਬਕਾਇਆ ਰਾਸ਼ੀ ਜਲਦੀ ਜਾਰੀ ਕਰਨ ਅਤੇ ਮਜ਼ਦੂਰਾਂ ਦੇ ਕੰਮ ਨੂੰ ਯਕੀਨੀ ਬਣਾਉਣਾ ਆਦਿ ਹਨ ਜਿਨ੍ਹਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇਣਾ ਸੀ | ਮਜ਼ਦੂਰਾਂ ਦੀਆਂ ਮੰਗਾਂ ਜਾਇਜ਼ ਹਨ ਪਰ ਪ੍ਰਸ਼ਾਸਨ ਟਾਲਮਟੋਲ ਕਰ ਰਿਹਾ ਹੈ | ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਵੱਡੇ ਪੱਧਰ 'ਤੇ ਅੰਦੋਲਨ ਕੀਤਾ ਜਾਵੇਗਾ | ਧਰਨੇ ਦੌਰਾਨ ਕੁੱਝ ਸਮੇਂ ਬਾਅਦ ਬੀ.ਡੀ.ਪੀ.ਓ ਦਫ਼ਤਰ ਦੇ ਅਧਿਕਾਰੀ ਲੇਖਾਕਾਰ ਨਵਦੀਪ ਸਿੰਘ ਅਤੇ ਸੁਪਰਡੈਂਟ ਰਜਿੰਦਰ ਸਿੰਘ ਟਿੱਬਾ ਨੇ ਮੌਕੇ 'ਤੇ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ | ਜਿਸ ਤੋਂ ਬਾਅਦ ਮਜ਼ਦੂਰਾਂ ਨੇ ਧਰਨਾ ਸਮਾਪਤ ਕੀਤਾ | ਇਸ ਮੌਕੇ ਥਾਣਾ ਮੁਖੀ ਸ਼ੇਰਪੁਰ ਬਲੌਰ ਸਿੰਘ, ਹਰਜੀਤ ਸਿੰਘ ਖ਼ਿਆਲੀ, ਪਰਮਜੀਤ ਕੌਰ ਗੁਮਟੀ, ਪਰਮਜੀਤ ਕੌਰ ਕਾਲਾ ਬੂਲਾ, ਕਰਮਜੀਤ ਕੌਰ ਗੁਰਬਖਸ਼ਪੁਰਾ, ਬਿੱਕਰ ਸਿੰਘ ਈਨਾ ਬਾਜਵਾ, ਗੁਰਦੀਪ ਸਿੰਘ ਮਹਿਲ ਕਲਾਂ, ਬਲਦੇਵ ਸਿੰਘ, ਕਾਲਾ ਮਹਿਲ ਕਲਾਂ, ਜਸਪਾਲ ਸਿੰਘ, ਕਿਰਨਪਾਲ ਕੌਰ ਸ਼ੇਰਪੁਰ, ਗੁਰਜੰਟ ਸਿੰਘ ਹੇੜੀਕੇ, ਰਣਜੀਤ ਕੌਰ ਸ਼ੇਰਪੁਰ, ਹਰਜਿੰਦਰ ਸਿੰਘ, ਰਜਿੰਦਰ ਕੌਰ ਰਾਮਨਗਰ ਛੰਨਾ, ਰਾਣੀ ਕੌਰ ਖੇੜੀ ਕਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਜ਼ਦੂਰ ਅÏਰਤਾਂ ਤੇ ਮਰਦ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਰੇਗਾ ਮੁਲਾਜ਼ਮਾਂ ਨੂੰ ਪਿਛਲੇ 3 ਮਹੀਨਿਆਂ ਤੋਂ ਨਹੀਂ ਮਿਲੀਆਂ ਤਨਖ਼ਾਹਾਂ ਅਗਲੀ ਖ਼ਬਰ ਫੈਡਰੇਸ਼ਨ ਵਲੋਂ ਹੜ੍ਹ ਪੀੜਤ ਸਰਕਾਰੀ ਸਕੂਲਾਂ ਲਈ ਫ਼ੰਡ ਜਾਰੀ - ਡਾ. ਧੂਰੀ
Ad Position 24