25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੁਨਾਮ 'ਚ 6 ਦਿਨ ਤਿੰਨ ਐਮ.ਡੀ. ਮੈਡੀਸਿਨ ਅਤੇ ਤਿੰਨ ਦਿਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕਰਨਗੇ ਓ. ਪੀ. ਡੀ.

Ad Position 21
No active advertisement
ਅਜੀਤ ਡੈਸਕ 24-09-2025
ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ (ਧਾਲੀਵਾਲ, ਭੁੱਲਰ, ਸੱਗੂ) - ਭਾਰੀ ਮੀਂਹ ਉਪਰੰਤ ਸ਼ਹਿਰ ਸੁਨਾਮ ਦੇ ਕਈ ਇਲਾਕਿਆਂ ਵਿਚ ਬੁਖ਼ਾਰ ਅਤੇ ਹੋਰ ਮੌਸਮੀ ਬਿਮਾਰੀਆਂ ਦੇ ਫੈਲਣ ਤੋਂ ਬਚਾਅ ਲਈ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦੀਆਂ ਹਦਾਇਤਾਂ ਉੱਤੇ ਸੁਨਾਮ ਵਿਖੇ ਵਿਸ਼ੇਸ਼ ਸਿਹਤ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸ਼ਹਿਰ ਦੇ ਹਰ ਵਾਰਡ ਅਤੇ ਘਰ-ਘਰ ਜਾ ਕੇ ਸਿਹਤ ਜਾਂਚ ਕੀਤੀ ਜਾ ਰਹੀ ਹੈ | ਅੱਜ ਸੁਨਾਮ ਸ਼ਹਿਰ ਦੇ ਸਲੱਮ ਖੇਤਰ (ਡਿਸਪੈਂਸਰੀ ਦਸਮੇਸ਼ ਨਗਰ) ਵਿਖੇ ਸਿਹਤ ਵਿਭਾਗ ਦੀ ਇੱਕ ਵਿਸ਼ੇਸ਼ ਟੀਮ ਵਲੋਂ ਦੌਰਾ ਕੀਤਾ ਗਿਆ ਅਤੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ | ਇਸ ਟੀਮ ਵਿਚ ਡਾ. ਉਪਾਸਨਾ, ਜ਼ਿਲ੍ਹਾ ਐਪੀਡੀਮੌਲੋਜਿਸਟ ਸੰਗਰੂਰ, ਡਾ. ਅਮਿਤ ਸਿੰਗਲਾ, ਕਾਰਜਕਾਰੀ ਐਸ.ਐਮ.ਓ. ਸਮੇਤ ਸਿਹਤ ਵਿਭਾਗ ਦੇ ਵੱਖ ਵੱਖ ਅਧਿਕਾਰੀ ਤੇ ਮੈਡੀਕਲ ਟੀਮਾਂ ਸ਼ਾਮਲ ਸਨ | ਡਾ. ਉਪਾਸਨਾ, ਜ਼ਿਲ੍ਹਾ ਐਪੀਡੀਮੌਲੋਜਿਸਟ ਸੰਗਰੂਰ ਨੇ ਕਿਹਾ ਕਿ ਸੁਨਾਮ ਦੇ ਕਈ ਇਲਾਕਿਆਂ ਵਿਚ ਬੁਖ਼ਾਰ ਅਤੇ ਹੋਰ ਮੌਸਮੀ ਬਿਮਾਰੀਆਂ ਦੀਆਂ ਖ਼ਬਰਾਂ ਮਿਲਣ ਉੱਤੇ ਸਿਹਤ ਵਿਭਾਗ ਵਲੋਂ ਤਿੰਨ ਮੈਡੀਸਿਨ ਡਾਕਟਰ ਅਤੇ ਇੱਕ ਬੱਚਿਆਂ ਦੇ ਮਾਹਿਰ ਡਾਕਟਰ ਅਗਲੇ 6 ਦਿਨ ਪ੍ਰਭਾਵਿਤ ਇਲਾਕਿਆਂ ਵਿਚ ਹਾਜ਼ਰ ਰਹਿਣਗੇ | ਅਗਲੇ 6 ਦਿਨ ਤਿੰਨ ਐਮ ਡੀ ਮੈਡੀਸਿਨ ਅਤੇ ਤਿੰਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਰੋਜ਼ਾਨਾ ਓ ਪੀ ਡੀ ਕਰਨਗੇ | ਟੀਮਾਂ ਦੀ ਰੋਟੇਸ਼ਨ ਵਾਰ ਡਿਊਟੀ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਇਹ ਟੀਮਾਂ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨਗੀਆਂ ਪੁਸ਼ਟੀ ਹੋਣ ਉੱਤੇ ਮਰੀਜ਼ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਜਾਣਾ ਪਵੇਗਾ | ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਦੇ ਸਾਰੇ ਪ੍ਰਬੰਧ ਕੀਤੇ ਹੋਏ ਹਨ | ਉਨ੍ਹਾਂ ਆਮ ਲੋਕਾਂ ਨੂੰ ਵੀ ਹਦਾਇਤ ਕੀਤੀ ਕਿ ਡੇਂਗੂ ਅਤੇ ਹੋਰ ਵੈਕਟਰ-ਬੋਰਨ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਵਿਚ ਤੇਜ਼ ਬੁਖ਼ਾਰ, ਸਰੀਰ ਵਿਚ ਦਰਦ, ਜੋੜਾਂ ਵਿਚ ਦਰਦ, ਪੇਟ ਵਿਚ ਗੜਬੜ ਅਤੇ ਕਈ ਵਾਰ ਭੁੱਖ ਦੀ ਕਮੀ ਆਦਿ ਦੇ ਲੱਛਣ ਵੇਖਣ ਨੂੰ ਮਿਲਦੇ ਹਨ | ਜੇਕਰ ਕਿਸੇ ਮਰੀਜ਼ ਵਿਚ ਉਪਰੋਕਤ ਲੱਛਣ ਪਰਿਵਾਰਕ ਮੈਂਬਰਾਂ ਦੁਆਰਾ ਵੇਖੇ ਜਾਣ, ਤਾਂ ਉਸ ਨੰੂ ਤੁਰੰਤ ਸਿਵਲ ਹਸਪਤਾਲ ਸੁਨਾਮ /ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਕੋਲ ਲਿਜਾਇਆ ਜਾਏ |ਸਿਵਲ ਹਸਪਤਾਲ ਸੁਨਾਮ ਵਿਚ ਮਰੀਜ਼ਾਂ ਲਈ ਮੁਫ਼ਤ ਲੈਬ ਟੈੱਸਟ (ਕਮਰਾ ਨੰਬਰ 22) ਕੀਤੇ ਜਾ ਰਹੇ ਹਨ ਅਤੇ ਹੋਰ ਜ਼ਰੂਰੀ ਟੈੱਸਟ ਕਿ੍ਸ਼ਨਾ ਡਾਇਗਨੋਸਟਿਕ ਸੈਂਟਰ (ਕਮਰਾ ਨੰਬਰ 27) ਪੁਰਾਣੇ ਓਪੀਡੀ ਕੰਪਲੈਕਸ ਦੇ ਬਾਹਰ ਸਿਵਲ ਹਸਪਤਾਲ ਸੁਨਾਮ ਵਿਚ ਉਪਲਬਧ ਹਨ | ਇਸ ਮੌਕੇ ਜਤਿੰਦਰ ਜੈਨ ਮੀਡੀਆ ਕੋਆਰਡੀਨੇਟਰ (ਕੈਬਨਿਟ ਮੰਤਰੀ ਅਮਨ ਅਰੋੜਾ), ਕੌਂਸਲਰ ਆਸ਼ੂ ਗੋਇਲ, ਸਤਪਾਲ ਸੱਤੀ, ਨਿਰਮਲਾ ਦੇਵੀ ਅਤੇ ਮਨੀ ਸਰਾਓ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਅਨਾਜ ਮੰਡੀ ਸੰਗਰੂਰ 'ਚ ਕਰਵਾਈ ਝੋਨੇ ਦੀ ਖ਼ਰੀਦ ਸ਼ੁਰੂ -ਪਹਿਲੀ ਢੇਰੀ ਪਨਗਰੇਨ ਨੇ ਖ਼ਰੀਦੀ ਅਗਲੀ ਖ਼ਬਰ ਆਨੰਦ ਈਸ਼ਰ ਸਕੂਲ ਵਿਖੇ ਮੁਫ਼ਤ ਜਾਂਚ ਕੈਂਪ ਲਗਾਇਆ
Ad Position 24