ਲਹਿਰਾਗਾਗਾ, 24 ਸਤੰਬਰ (ਅਸ਼ੋਕ ਗਰਗ) - ਪਿੰਡ ਖਾਈ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਮੇਟੀ ਦੀ ਚੋਣ ਲਈ ਇਕੱਠ ਹੋਇਆ, ਜਿਸ ਵਿਚ ਸਰਬਸੰਮਤੀ ਨਾਲ ਰਾਮ ਚੰਦਰ ਸਿੰਘ ਨੰੂ ਪ੍ਰਧਾਨ, ਪੂਰਨ ਸਿੰਘ ਵੈਦ ਨੂੰ ਸੀਨੀਅਰ ਮੀਤ ਪ੍ਰਧਾਨ, ਲਖਵੀਰ ਸਿੰਘ ਲੱਖੀ ਨੂੰ ਮੀਤ ਪ੍ਰਧਾਨ, ਦਰਸ਼ਨ ਸਿੰਘ ਟਿਵਾਣਾ ਨੂੰ ਸਕੱਤਰ, ਮਿੱਠੂ ਸਿੰਘ ਤੇ ਜਗਰਾਜ ਸਿੰਘ ਤੋਤੀ ਨੂੰ ਸਹਾਇਕ ਸਕੱਤਰ, ਭੋਲਾ ਸਿੰਘ ਖ਼ਜ਼ਾਨਚੀ, ਵਰਿਆਮ ਸਿੰਘ ਨੂੰ ਸਹਾਇਕ ਖ਼ਜ਼ਾਨਚੀ, ਮੁੱਖ ਸੇਵਾਦਾਰ ਮਿਸਤਰੀ ਬਲਵੀਰ ਸਿੰਘ ਤੋਂ ਇਲਾਵਾ ਭਾਂਡਿਆਂ ਦੀ ਜ਼ਿੰਮੇਵਾਰੀ ਛੋਟਾ ਸਿੰਘ ਟਿਵਾਣਾ,ਨਿਰਮਲ ਸਿੰਘ ਖ਼ਾਲਸਾ, ਰਾਜਪਾਲ ਸਿੰਘ ਰਾਜੂ ਨੂੰ ਦਿੱਤੀ ਗਈ | ਨਵੀਂ ਚੁਣੀ ਗਈ ਕਮੇਟੀ ਨੇ ਸਮੂਹ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਧਾਰਮਿਕ ਕੰਮ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਾਂਗੇ ਅਤੇ ਕੋਈ ਵੀ ਭੇਦਭਾਵ ਤੋਂ ਬਿਨਾਂ ਸਾਂਝੇ ਕਾਰਜਾਂ ਲਈ ਉਪਰਾਲੇ ਕਰਾਂਗੇ ਅਤੇ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਸਾਹਿਤ ਵਿਚ ਰੁਚੀ ਰੱਖਣ ਵਾਲੇ ਵਿਅਕਤੀਆਂ ਲਈ ਵੀ ਵਿਸ਼ੇਸ਼ ਉਪਰਾਲੇ ਹੋਣਗੇ |