27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮਾਨ ਕਾਲੋਨੀ ਨੇੜਿਓ ਹੱਡਾਰੋੜੀ ਹਟਾਉਣ ਸੰਬੰਧੀ ਮਾਮਲੇ ਦੀ ਸੁਣਵਾਈ ਅੱਜ 10 ਸਾਲ ਪਹਿਲਾਂ ਹੱਡਾਰੋੜੀ ਨੰੂ ਹਟਾਉਣ ਸੰਬੰਧੀ ਹੋਏ ਸੀ ਹੁਕਮ

Ad Position 21
No active advertisement
ਅਜੀਤ ਡੈਸਕ 26-09-2025
ਸੰਗਰੂਰ, 25 ਸਤੰਬਰ (ਧੀਰਜ਼ ਪਸ਼ੌਰੀਆ)-ਸੰਗਰੂਰ ਦੀ ਮਾਨ ਕਾਲੋਨੀ ਨੇੜਿਓ ਹੱਡਾਰੋੜੀ ਹਟਾਉਣ ਸੰਬੰਧੀ ਅਦਾਲਤ ਵਿਚ ਚੱਲ ਰਹੇ ਮਾਮਲੇ ਦੀ ਸੁਣਵਾਈ 26 ਸਤੰਬਰ ਨੰੂ ਹੋਣ ਜਾ ਰਹੀ ਹੈ | ਕਲੋਲੀ ਵਾਸੀਆਂ ਜਿੰਦਰ ਸਿੰਘ ਅਤੇ ਹੋਰਨਾਂ ਵਲੋਂ ਪੈਰਵੀ ਕਰ ਰਹੇ ਵਕੀਲ ਸਿਮਰਨਦੀਪ ਸਿੰਘ ਬਲੱਗਣ ਨੇ ਦੱਸਿਆ ਕਿ ਇਸ ਸੰਬੰਧੀ ਕਲੋਨੀ ਵਾਸੀਆਂ ਵਲੋਂ 2013 ਵਿਚ ਨਗਰ ਕੌਂਸਲ ਸੰਗਰੂਰ ਦੇ ਖ਼ਿਲਾਫ਼ ਅਦਾਲਤ ਵਿਚ ਦਾਅਵਾ ਕੀਤਾ ਗਿਆ ਸੀ ਜਿਸ ਦੀ ਸੁਣਵਾਈ 2015 ਵਿਚ ਮੁਕੰਮਲ ਹੋਣ ਤੇ 12 ਮਈ 2015 ਨੰੂ ਫ਼ੈਸਲਾ ਸੁਣਾਇਆ ਗਿਆ ਸੀ ਮਾਨ ਕਲੋਨੀ ਦੇ ਨੇੜਿਓ ਹੱਡਾਰੋੜੀ ਹਟਾਈ ਜਾਵੇ ਅਤੇ ਲੋਕਾਂ ਦੀ ਸਿਹਤ ਨੰੂ ਧਿਆਨ ਵਿਚ ਰੱਖਦਿਆਂ ਹੱਡਾਰੋੜੀ ਨੰੂ ਨਗਰ ਕੌਂਸਲ ਦੀ ਹਦੂਦ ਤੋਂ ਬਾਹਰ ਲਿਜਾਇਆ ਜਾਵੇ ਪਰੰਤੂ ਠੇਕੇਦਾਰ ਵਲੋਂ ਅਦਾਲਤ ਦੇ ਹੁਕਮਾਂ ਦੀ ਪਰਵਾਹ ਨਾ ਕਰਦਿਆ ਹੱਡਾਰੋੜੀ ਉੱਥੇ ਹੀ ਚਲਾਈ ਜਾ ਰਹੀ ਹੈ ਅਤੇ ਮਿ੍ਤਕ ਪਸ਼ੂ ਉੱਥੇ ਲਿਆਂਦੇ ਜਾ ਰਹੇ ਹਨ ਜਿਨ੍ਹਾਂ ਕਾਰਨ ਫੈਲਦੀ ਬਦਬੂ ਤੋਂ ਕਲੋਨੀ ਵਾਸੀ ਬਹੁਤ ਪ੍ਰੇਸ਼ਾਨ ਹਨ | ਇਸ ਸੰਬੰਧੀ ਜਿੱਥੇ ਕਲੋਨੀ ਵਾਸੀਆਂ ਵਲੋਂ ਸਟੇਟ ਆਫ਼ ਪੰਜਾਬ ਐਂਡ ਅਦਰਜ਼ ਖ਼ਿਲਾਫ਼ ਇਕ ਸ਼ਿਕਾਇਤ ਪਾਈ ਹੋਈ ਹੈ, ਉੱਥੇ 2015 ਵਿਚ ਹੋਏ ਫ਼ੈਸਲੇ ਸੰਬੰਧੀ ਕੰਟੈਂਪਟ ਪਟੀਸ਼ਨ ਵੀ ਅਦਾਲਤ ਵਿਚ ਪਾਈ ਹੋਈ ਹੈ ਜਿਸ ਦੀ ਸੁਣਵਾਈ 26 ਸਤੰਬਰ ਨੰੂ ਹੋ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਡਾ. ਵਿਕਰਮਪਾਲ ਸਿੰਘ ਦੀ ਸਰਕਾਰੀ ਰਿਹਾਇਸ਼ 'ਤੇ ਕੀਤੀ ਵਾਰਦਾਤ ਮਗਰੋਂ ਪੁਲਿਸ ਦਾ ਖ਼ੁਲਾਸਾ 2 ਮੋਟਰ ਸਾਈਕਲ, ਹੈਰੋਇਨ, ਆ... ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਅਮਰੀਕਾ ਨੂੰ ਟੱਕਰ ਦੇਣ ਦੇ ਸਮਰੱਥ-ਪ੍ਰੋ. ਪਾਸਵਾਨ <br/>
Ad Position 24