ਧੂਰੀ, 25 ਸਤੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ, ਸੁਖਵੰਤ ਸਿੰਘ ਭੁੱਲਰ) - ਧੂਰੀ ਸਥਿਤ ਪ੍ਰਸਿੱਧ ਉਦਯੋਗਿਕ ਇਕਾਈ ਵਲੋਂ ਪਿਛਲੇ ਲੰਮੇ ਸਮੇਂ ਤੋਂ ਰਾਈਸ ਬੁਰਾਨ ਆਇਲ ਦਾ ਉਤਪਾਦਨ ਕਰ ਕੇ ਦੇਸ਼ ਵਿਦੇਸ਼ਾਂ ਵਿਚ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਇਸ ਗਰੁੱਪ ਦੇ ਸੀ.ਐਮ.ਡੀ. ਡਾ ਏ.ਆਰ ਸ਼ਰਮਾ ਅਤੇ ਡਾਇਰੈਕਟਰਾਂ ਦੇ ਨਾਲ ਨਾਲ ਸਟਾਫ ਦੀ ਮਿਹਨਤ ਸਦਕਾ ਰਾਈਸੀਲਾ ਗਰੁੱਪ ਨੂੰ ਸਾਲ 2024-25 ਵਿੱਚ ਰਿਫਾਇੰਡ ਰਾਈਸ ਬਰੈਨ ਆਇਲ ਦੀ ਸਭ ਤੋਂ ਵੱਧ ਮਾਤਰਾ ਨਿਰਯਾਤ ਕਰਨ ਲਈ 'ਪਹਿਲਾ' ਅਤੇ 'ਦੁੱਜਾ' ਅਵਾਰਡ ਦਿੱਤਾ ਗਿਆ ਹੈ | ਇਹ ਅਵਾਰਡ ਏ ਪੀ ਆਰਗੈਨਿਕਸ ਦੇ ਡਾਇਰੈਕਟਰ ਸ਼੍ਰੀ ਪੁਨੀਤ ਗੋਇਲ ਨੇ ਸ਼੍ਰੀ ਸੰਜੀਵ ਅਸਥਾਨਾ, ਪ੍ਰਧਾਨ, ਸੌਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ ਅਤੇ ਸੀਈਓ, ਪਤੰਜਲੀ ਫੂਡਜ਼ ਲਿਮਟਿਡ ਤੋਂ ਹਾਲ ਵਿਚ ਹੀ ਮੁੰਬਈ ਵਿਚ ਆਯੋਜਿਤ ਸੌਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੀ 54ਵੀਂ ਸਾਲਾਨਾ ਮੀਟਿੰਗ ਅਤੇ ਪੁਰਸਕਾਰ ਸਮਾਰੋਹ ਵਿਚ ਪ੍ਰਾਪਤ ਕੀਤਾ | ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਗਰੁੱਪ ਦੇ ਸੀ ਐਮ ਡੀ ਡਾ ਏ ਆਰ ਸ਼ਰਮਾ ਨੇ ਦੱਸਿਆ ਕਿ ਇਸ ਪੁਰਸਕਾਰ ਸਮਾਰੋਹ ਵਿੱਚ ਹੋਰਾਂ ਦੇਸ਼ਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ | ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਧੂਰੀ ਵਿਚ ਸਥਿਤ ਰਾਈਸੀਲਾ ਗਰੁੱਪ ਵਲੋਂ ਤਿਆਰ ਕੀਤਾ ਗਿਆ ਰਿਫਾਇੰਡ ਰਾਈਸ ਬਰਾਨ ਆਇਲ ਦੁਨੀਆ ਦੇ ਕਈ ਦੇਸ਼ਾਂ ਨੂੰ ਵੱਡੀ ਮਾਤਰਾ ਵਿਚ ਨਿਰਯਾਤ ਕੀਤਾ ਜਾ ਰਿਹਾ ਹੈ, ਜਿਸ ਵਿਚ ਅਮਰੀਕਾ ਆਸਟੇ੍ਰਲੀਆ, ਜਰਮਨੀ, ਨਿਊਜ਼ੀਲੈਂਡ, ਬਰਤਾਨੀਆ ਵਰਗੇ ਵਿਕਸਿਤ ਦੇਸ਼ ਵੀ ਸ਼ਾਮਲ ਹਨ | ਉਨ੍ਹਾਂ ਦੱਸਿਆ ਕਿ ਰਾਈਸੀਲਾ ਗਰੁੱਪ ਨੇ ਮਾਰਕੀਟ ਵਿਚ ਇੱਕ ਕੋਲੈਸਟਰੋਲ ਘੱਟ ਕਰਨ ਵਾਲਾ ਨਿਊਟਰਾਸਿਊਟਿਕਲ ਗਾਮਾ ਓਰੀਜ਼ਨੋਲ ਵੀ ਪੇਸ਼ ਕੀਤਾ ਹੈ ਰਾਈਸੀਲਾ ਗਰੁੱਪ ਦੇ ਯਤਨਾਂ ਨਾਲ ਹੁਣ ਗਾਮਾ ਓਰੀਜ਼ਨੋਲ ਭਾਰਤੀ ਖਪਤਕਾਰਾਂ ਲਈ ਉਪਲਬਧ ਹੈ | ਸ਼੍ਰੀ ਸ਼ਰਮਾ ਨੇ ਦਾਅਵਾ ਕਰਦਿਆਂ ਕਿਹਾ ਕਿ ਭਾਰਤ ਦੇ ਸਿਹਤ ਮਾਹਿਰ, ਡਾਕਟਰ ਵੀ ਅੱਗੇ ਆ ਰਹੇ ਹਨ ਅਤੇ ਸਿਹਤਮੰਦ ਕੋਲੈਸਟਰੋਲ ਦੇ ਪੱਧਰਾਂ ਨੂੰ ਬਣਾਈ ਰੱਖਣ ਅਤੇ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਲਈ ਇਸ ਵਿਲੱਖਣ ਪੌਸ਼ਟਿਕ ਤੱਤ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ |