ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਵਿਚ ਪੁਰਸ਼ਾਰਥੀ ਸ੍ਰੀ ਰਾਮ ਲੀਲ੍ਹਾ ਦੇ ਤੀਸਰੇ ਦਿਨ ਸੀਤਾ ਜਨਮ, ਸ੍ਰੀ ਰਾਮ ਜਨਮ ਅਤੇ ਤਾੜਕਾ ਵਧ ਕੇ ਦਿ੍ਸ਼ ਪੇਸ਼ ਕੀਤੇ ਗਏ | ਮਾਤਾ ਦੁਰਗਾ ਦੀ ਆਰਤੀ ਨਾਲ ਸ੍ਰੀ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ | ਮਹਾਰਾਜਾ ਜਨਕ ਵਲੋਂ ਸੋਕਾ ਪੈਣ ਕਾਰਨ ਖੇਤਾਂ ਵਿਚ ਹੱਲ ਚਲਾਉਣ, ਘੜੇ ਵਿਚੋਂ ਸੀਤਾ ਜਨਮ ਅਤੇ ਮਹਾਰਾਜਾ ਦਸਰਥ ਦੇ ਘਰ ਸ੍ਰੀ ਰਾਮ, ਲਕਸ਼ਮਣ ਭਰਤ ਅਤੇ ਸਤਰੂਘਨ ਦੇ ਜਨਮ ਉੱਤੇ ਖ਼ੁਸ਼ੀ ਮਨਾਏ ਜਾਣ ਦੇ ਦਿ੍ਸ਼ ਪੇਸ਼ ਕੀਤੇ ਗਏ | ਇਸ ਉਪਰੰਤ ਰਾਕਸ਼ਸਨੀ ਤੜਾਕਾ, ਰਿਸੀ ਮੁਨੀਆਂ ਨੂੰ ਤੰਗ ਪ੍ਰੇਸ਼ਾਨ ਕਰਨ, ਰਿਸ਼ੀ ਮੁਨੀਆਂ ਵਲੋਂ ਮਹਾਰਾਜਾ ਦਸਰਥ ਤੋਂ ਮਦਦ ਮੰਗਣਾ ਅਤੇ ਸ੍ਰੀ ਰਾਮ ਵਲੋਂ ਜੰਗਲਾ ਵਿਚ ਜਾ ਕੇ ਰਿਸ਼ੀਆਂ-ਮੁਨੀਆਂ ਦੀ ਮਦਦ ਕਰਵਾ ਅਤੇ ਤੜਾਕਾ ਵਧ ਦੇ ਦਿ੍ਸ਼ ਨੂੰ ਵੀ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ |