ਧਰਮਗੜ੍ਹ, 25 ਸਤੰਬਰ (ਗੁਰਜੀਤ ਸਿੰਘ ਚਹਿਲ) - ਪਿੰਡ ਸਤੌਜ ਵਿਖੇ ਸਵ. ਬਿੱਕਰ ਚੰਦ ਰਿਸ਼ੀ ਦੀ ਯਾਦ 'ਚ ਰਾਹਤ ਫਾੳਾੂਡੇਸ਼ਨ ਵਲੋ ਹਰ ਮਹੀਨੇ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾਂਦਾ ਹੈ, ਜਿਸ ਚ ਸਾਂਝ ਚੈਰੀਟੇਬਲ ਅੱਖਾਂ ਦਾ ਹਸਪਤਾਲ ਲਹਿਰਾਗਾਗਾ ਵਲੋਂ 70 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈ ਦਿੱਤੀ ਗਈ ਅਤੇ ਅਤੇ 12 ਮਰੀਜ਼ਾਂ ਦੀ ਚੋਣ ਮੁਫ਼ਤ ਚਿੱਟੇ ਮੋਤੀਆਂ ਦੇ ਅਪ੍ਰੇਸ਼ਨ ਲਈ ਕੀਤੀ ਗਈ | ਉਕਤ ਮਰੀਜ਼ਾਂ ਦੇ ਅਪ੍ਰੇਸ਼ਨ ਸਾਂਝ ਚੈਰੀਟੇਬਲ ਅੱਖਾਂ ਦਾ ਹਸਪਤਾਲ ਲਹਿਰਾਗਾਗਾ ਵਿਖੇ ਕੀਤੇ ਜਾਣਗੇ | ਇਸ ਕੈਂਪ ਦੀ ਪ੍ਰਧਾਨਗੀ ਕਰਦਿਆਂ ਸੀਨੀਅਰ ਆਪ ਆਗੂ ਹਰਵਿੰਦਰ ਰਿਸ਼ੀ ਸਤੌਜ ਨੇ ਦੱਸਿਆ ਕਿ ਇਹ ਕੈਂਪ ਉਨ੍ਹਾਂ ਦੇ ਪਿਤਾ ਸਵ. ਬਿੱਕਰ ਚੰਦ ਰਿਸ਼ੀ ਦੀ ਯਾਦ ਚ ਹਰ ਮਹੀਨੇ ਦੇ ਤੀਜੇ ਐਤਵਾਰ ਨੂੰ ਪਿੰਡ ਸਤੌਜ ਵਿਖੇ ਲਗਾਇਆ ਜਾਂਦਾ ਤਾਂ ਜੋ ਕੋਈ ਵੀ ਲੋੜਵੰਦ ਮਰੀਜ਼ ਪੈਸੇ ਦੀ ਘਾਟ ਕਾਰਨ ਅੱਖਾਂ ਦੀ ਰੌਸ਼ਨੀ ਤੋਂ ਵਾਂਝਾ ਨਾ ਰਹਿ ਸਕੇ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਤੌਜ ਦੇ ਅਹੁਦੇਦਾਰ, ਮੈਂਬਰ, ਪੰਚ ਸੂਬਾ ਸਿੰਘ, ਸੋਸ਼ਲ ਮੀਡੀਆ ਟੀਮ ਆਪ ਦੇ ਸੁਖਵੀਰ ਸਤੀਪੁਰ, ਨਿੱਕਾ ਸਿੰਘ, ਡਾ. ਸੁਬੇਗ ਸਿੰਘ ਰੱਤਾਖੇੜਾ, ਨਗਰ ਪੰਚਾਇਤ ਸਤੌਜ ਅਤੇ ਆਪ ਪਾਰਟੀ ਦੇ ਵਰਕਰ ਮੌਜੂਦ ਸਨ |