27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪੰਜਾਬ ਦੇ ਕਸਬਿਆਂ 'ਚ ਗ੍ਰਾਮ ਨਿਆਲਾ ਖੋਲ੍ਹਣ ਦੀ ਤਜਵੀਜ਼ ਖ਼ਿਲਾਫ਼ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਕੰਮਕਾਜ ਕੀਤਾ ਠੱਪ

Ad Position 21
No active advertisement
ਅਜੀਤ ਡੈਸਕ 26-09-2025
• ਇਸ ਤਜਵੀਜ਼ ਨਾਲ ਇਨਸਾਫ਼ ਲੈਣ 'ਚ ਆਉਣਗੀਆਂ ਦਿੱਕਤਾਂ - ਗਰੇਵਾਲ • ਅੱਜ ਵੀ ਰੱਖਿਆ ਜਾਵੇਗਾ ਨੋ ਵਰਕ - ਢੀਂਡਸਾ
ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ) - ਕੇਂਦਰ ਸਰਕਾਰ ਵਲੋਂ ਲਿਆਂਦੀ ਨਵੀਂ ਯੋਜਨਾ ਤਹਿਤ ਪੰਜਾਬ ਹਰਿਆਣਾ ਹਾਈਕੋਰਟ ਪੰਜਾਬ ਦੇ ਕਈ ਕਸਬਿਆਂ ਵਿਚ ਗ੍ਰਾਮ ਨਿਆਲਾ ਖੋਲ੍ਹਣ ਚਾਹੁੰਦੀ ਹੈ ਪਰ ਸੂਬੇ ਦੇ ਵਕੀਲ ਇਸ ਦਾ ਵਿਰੋਧ ਕਰ ਰਹੇ ਹਨ | ਅੱਜ ਸੂਬਾ ਪੱਧਰੀ ਕਾਲ ਦੇ ਤਹਿਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਨੇ ਵੀ ਸੰਗਰੂਰ ਦੀਆਂ ਅਦਾਲਤਾਂ ਵਿਚ ਕੰਮਕਾਜ ਠੱਪ ਰੱਖਿਆ | ਜ਼ਿਲ੍ਹਾ ਬਾਰ ਸੰਗਰੂਰ ਦੇ ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ 'ਅਜੀਤ' ਨਾਲ ਗੱਲਬਾਤ ਕਰਦਿਆਂ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ, ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸੈਕਟਰੀ ਸਿਮਨਰਦੀਪ ਸਿੰਘ ਬਲੱਗਣ ਨੇ ਕਿਹਾ ਕਿ ਜੋ ਸੂਬੇ ਦੇ ਕਸਬਿਆਂ ਵਿਚ ਗ੍ਰਾਮ ਨਿਆਂਲਯ ਖੋਲ੍ਹਣ ਦੀ ਤਜਵੀਜ਼ ਆਈ ਹੈ ਇਸ ਨਾਲ ਕਾਨੂੰਨੀ ਪ੍ਰੀਕਿਆ ਵਿਚ ਮੁਸ਼ਕਲਾਂ ਆਉਣਗੀਆਂ | ਵਧੀਆਂ ਇਨਸਾਫ਼ ਮਿਲਣ ਵਿਚ ਵੀ ਕਾਫੀ ਦਿੱਕਤਾਂ ਆਉਣਗੀਆਂ ਕਿਉਂ ਕਿ ਇੱਥੇ ਵਕੀਲਾਂ ਦੀ ਸੁਚਾਰੂ ਸਹੂਲਤਾਂ ਨਹੀਂ ਮਿਲ ਸਕੇਗੀ | ਦੂਜਾ ਇਸ ਅਗਾਂਹਵਧੂ ਸੂਬੇ ਵਿਚ ਹਰ 10 ਕਿੱਲੋਮੀਟਰ ਤੇ ਅਦਾਲਤ ਹੈ | ਸੂਬੇ ਵਿਚ ਟਰਾਂਸਪੋਰਟ ਦੀ ਪੂਰੀ ਸਹੂਲਤ ਹੈ | ਇਸ ਲਈ ਇੱਥੇ ਗ੍ਰਾਮ ਨਿਆਂਲਯ ਖੋਲ੍ਹਣ ਦੀ ਕੋਈ ਜ਼ਰੂਰਤ ਨਹੀਂ | ਸੂਬੇ ਦੇ ਵਕੀਲ ਇਸ ਤਜਵੀਜ਼ ਦਾ ਵਿਰੋਧ ਕਰਦੇ ਹਨ | ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸਿਬੀਆ, ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਅਤੇ ਐਡਵੋਕੇਟ ਦਲਜੀਤ ਸਿੰਘ ਸੇਖੋਂ ਅਤੇ ਹੋਰਨਾਂ ਨੇ ਵੀ ਇਸ ਤਜਵੀਜ਼ ਨੂੰ ਵਾਪਸ ਲੈਣ ਦੀ ਮੰਗ ਕੀਤੀ | ਇਸ ਮੌਕੇ ਬਾਰ ਦੇ ਉਪ ਪ੍ਰਧਾਨ ਜਗਮੀਤ ਸਿੰਘ, ਲਲਿਤ ਕੁਮਾਰ ਗਰਗ, ਗੁਰਬਚਨ ਸਿੰਘ ਨਹਿਲ, ਬੇਅੰਤ ਸਿੰਘ ਛਾਜਲੀ, ਗੁਰਿੰਦਰਪਾਲ ਕਰਤਾਰਪੁਰਾ, ਜਸਬੀਰ ਸਿੰਘ ਸਰਾਓ, ਰਾਜਬੀਰ ਸਿੰਘ ਗਰੇਵਾਲ, ਸੰਜੀਵ ਗੋਇਲ, ਗੁਰਪ੍ਰੀਤ ਸਿੰਘ ਚੱਠਾ, ਅਜੇਪਾਲ ਸਿੰਘ ਅਕੋਈ, ਇੰਦਰਪਾਲ ਸਿੰਘ ਧਾਦਲੀ ਰਣਜੀਤ ਸਿੰਘ ਦਿਓਲ, ਅਮਨਦੀਪ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਤੂਰ, ਗਗਨਦੀਪ ਸਿੰਘ ਰਾਜਪੂਤ, ਗੁਰਸੇਵਕ ਸਿੰਘ ਸਿੱਧੂ, ਜਤਿੰਦਰ ਭਵਾਨੀਗੜ੍ਹ, ਕੁਲਦੀਪ ਜੈਨ, ਗੁਰਪ੍ਰੀਤ ਮਾਨ, ਅਮਨਦੀਪ ਸਿਮੀ, ਮਨਪ੍ਰੀਤ ਸਿੰਘ ਨਮੋਲ, ਚਮਕੌਰ ਸਿੰਘ ਲਿੱਟ, ਰਿਤੇਸ਼, ਰਣਧੀਰ ਸਿੰਘ ਭੰਗੂ, ਗੋਰਵ ਗਰਗ ਲਹਿਰਾ ਅਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਦੁਰਲੱਭ ਸਿੱਧੂ ਨੇ ਪਿੰਡ ਭੁੱਲਣ ਵਿਖੇ ਸ਼ਮਸ਼ਾਨਘਾਟ ਵਿਚ ਸ਼ੈੱਡ ਬਣਵਾਇਆ ਅਗਲੀ ਖ਼ਬਰ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>
Ad Position 24