28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਬਸਪਾ ਦੀ ਸੂਬਾ ਪੱਧਰੀ ਰੈਲੀ ਫਿਲੌਰ 'ਚ 9 ਨੂੰ - ਕਰੀਮਪੁਰੀ ਨੇ ਬਸਪਾ ਆਗੂਆਂ ਨੂੰ ਕੀਤਾ ਲਾਮਬੰਦ

Ad Position 21
No active advertisement
ਅਜੀਤ ਡੈਸਕ 29-09-2025
ਸੰਗਰੂਰ, 28 ਸਤੰਬਰ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਨੇ ਬਾਬਾ ਹਿੰਮਤ ਸਿੰਘ ਧਰਮਸਾਲਾ ਵਿਖੇ ਪਾਰਟੀ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 9 ਅਕਤੂਬਰ ਨੂੰ ਫਿਲੌਰ ਵਿਖੇ ਤਖਤ ਬਦਲ ਦਿਉ ਤਾਜ ਬਦਲ ਦਿਉ ਮਹਾਰੈਲੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸੰਭਾਲੋ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਨੀਤੀਆਂ, ਅਕਾਲੀ - ਭਾਜਪਾ ਅਤੇ ਕਾਂਗਰਸ ਤੋਂ ਪੂਰੀ ਤਰ੍ਹਾਂ ਨਾਰਾਜ਼ ਹੈ ਅਤੇ ਬਸਪਾ ਨੂੰ 2027 ਵਿਚ ਵਿਕਲਪ ਵਜੋਂ ਦੇਖ ਰਹੀ ਹੈ | 9 ਨੂੰ ਫਿਲੌਰ ਵਿਖੇ ਤਖਤ ਬਦਲ ਦਿਉ ਤਾਜ ਬਦਲ ਦਿਉ ਦੇ ਬੈਨਰ ਹੇਠ ਹੋ ਰਹੀ ਰੈਲੀ ਦੀਆਂ ਤਿਆਰੀਆਂ ਲਈ ਹਰ ਜ਼ਿਲ੍ਹੇ ਵਿਚ ਮੀਟਿੰਗਾਂ ਕਰ ਰਹੇ ਕਰੀਮਪੁਰੀ ਨੇ ਕਿਹਾ ਕਿ ਸ੍ਰੀ ਕਾਸ਼ੀ ਰਾਮ ਨੇ ਬਹੁਤ ਹੀ ਘਾਲਣਾ ਕਰ ਕੇ ਬਸਪਾ ਨੂੰ ਰਾਸ਼ਟਰੀ ਪਾਰਟੀ ਬਣਾਇਆ ਸੀ ਅਤੇ ਹੁਣ ਉਨ੍ਹਾਂ ਦੀ ਸੁਪਨਿਆਂ ਦੀ ਸਰਕਾਰ ਬਣਾਉਣ ਲਈ ਹਰ ਯਤਨ ਕੀਤਾ ਜਾਵੇਗਾ | ਚਮਕੌਰ ਸਿੰਘ ਵੀਰ, ਡਾਕਟਰ ਮੱਖਣ ਸਿੰਘ (ਸੂਬਾ ਜਨਰਲ ਸਕੱਤਰ) ਨੇ ਵਿਸ਼ਵਾਸ ਦਿਵਾਇਆ ਕਿ ਸੰਗਰੂਰ ਤੋਂ ਹਜ਼ਾਰਾ ਵਰਕਰ ਰੈਲੀ ਵਿਚ ਜਾਣਗੇ | ਇਸ ਮੌਕੇ ਸਤਿਗੁਰ ਸਿੰਘ ਕੋਹਰੀਆ, ਸਰਬਜੀਤ ਸਿੰਘ ਖੇੜੀ, ਜਗਤਾਰ ਸਿੰਘ ਨਾਰੀਕੇ, ਨਿਰਮਲ ਸਿੰਘ ਮੱਟੂ, ਪਵਿੱਤਰ ਸਿੰਘ, ਹਰਮੇਲ ਸਿੰਘ, ਭੋਲਾ ਸਿੰਘ ਧਰਮਗੜ੍ਹ, ਡਾ. ਮਿੱਠੂ ਸਿੰਘ, ਗੁਰਮੇਲ ਸਿੰਘ ਰੰਗੀਲਾ, ਰਾਮ ਸਿੰਘ ਲੌਂਗੋਵਾਲ, ਡਾ. ਰਾਮ ਕੁਮਾਰ ਲਹਿਰਾ, ਡਾ. ਸੋਮਾ ਸਿੰਘ, ਅਮਰੀਕ ਸਿੰਘ ਕੈਥ, ਲਾਭ ਸਿੰਘ ਫੱਗੂਵਾਲਾ, ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਵਿਨੋਦ ਸਿੰਗਲਾ ਨੂੰ ਸਦਮਾ-ਭਾਈ ਦੀ ਮੌਤ ਅਗਲੀ ਖ਼ਬਰ ਧੂਰੀ ਵਿਕਾਸ ਮੰਚ ਨੇ ਡਿਵਾਈਡਰ 'ਤੇ ਬੂਟੇ ਲਗਾਏ
Ad Position 24