ਮੂਨਕ, 28 ਸਤੰਬਰ (ਪ੍ਰਵੀਨ ਮਦਾਨ) - ਸਮਾਜ ਸੇਵੀ, ਵਿਨੋਦ ਸਿੰਗਲਾ ਮੋਦੀ, ਅਸ਼ਵਨੀ ਸਿੰਗਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਾਈ ਭਾਰਤ ਭੂਸ਼ਨ ਸਿੰਗਲਾ ਦੀ ਬਿਮਾਰ ਹੋਣ ਉਪਰੰਤ ਮੌਤ ਹੋ ਗਈ | ਉਨ੍ਹਾਂ ਦੇ ਅਚਾਨਕ ਦਿਹਾਂਤ 'ਤੇ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਚੇਅਰਮੈਨ ਨਿਰਮਲ ਸਿੰਘ ਕੜੈਲ, ਸਰਪੰਚ ਜਸਪਾਲ ਸਿੰਘ ਦੇਹਲਾ, ਪ੍ਰਵੀਨ ਚੋਧਰੀ ਟੋਹਾਣਾ, ਮੂਨਕ ਵਪਾਰ ਮੰਡਲ ਦੇ ਚੇਅਰਮੈਨ ਭੀਮ ਸੈਨ ਗਰਗ, ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਫਕੀਰ ਚੰਦ ਬਾਂਸਲ, ਕਲੌਥ ਮਰਚੈਂਟ ਐਸੋਸੀਏਸ਼ਨ ਦੇ ਹਰੀ ਕਿ੍ਸ਼ਨ ਮਦਾਨ, ਰਾਧਾ ਸੁਆਮੀ ਸਤਿਸੰਗ ਬਿਆਸ ਸੈਂਟਰ ਮੂਨਕ ਦੇ ਸਾਬਕਾ ਸਕੱਤਰ ਡਾ. ਪਵਨ ਕੁਮਾਰ ਸਿੰਗਲਾ, ਲਾਜਪਤ ਰਾਏ ਜੈਨ, ਜਨੇਸ਼ਵਰ ਜੈਨ, ਰੋਮੀ ਜੈਨ, ਭੂਰਾ ਜੈਨ, ਸ਼੍ਰੀ ਦੁਰਗਾ ਮੰਦਰ ਕਮੇਟੀ ਅਤੇ ਭਜਨ ਮੰਡਲ ਮੂਨਕ, ਵਪਾਰ ਮੰਡਲ ਮੂਨਕ, ਸ਼ੈਲਰ ਐਸੋਸੀਏਸ਼ਨ ਮੂਨਕ ਨੇ ਸਿੰਗਲਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ |