28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਗੋਇਲ ਨੇ ਮੰਡੀਆਂ ਵਿਚ ਸ਼ੈੱਡ ਬਣਾਉਣ ਦੇ ਕੰਮ ਸ਼ੁਰੂ ਕਰਵਾਏ

Ad Position 21
No active advertisement
ਅਜੀਤ ਡੈਸਕ 29-09-2025
ਮੂਣਕ, 28 ਸਤੰਬਰ (ਵਰਿੰਦਰ ਭਾਰਦਵਾਜ) - ਕਿਸਾਨਾਂ ਦੀਆਂ ਫ਼ਸਲ ਨੂੰ ਖ਼ਰਾਬ ਮੌਸਮ ਤੋਂ ਬਚਾਉਣ ਲਈ ਲਹਿਰਾ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ 'ਚ ਕਰੀਬ 02 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈੱਡ ਬਣਵਾਏ ਜਾ ਰਹੇ ਹਨ | ਇਹ ਜਾਣਕਾਰੀ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਬਾਦਲਗੜ੍ਹ, ਬੁਸ਼ਹਿਰਾ, ਮੰਡਵੀ ਮਨਿਆਣਾ ਅਤੇ ਖਨੌਰੀ ਵਿਖੇ ਮੰਡੀਆਂ ਵਿਚ ਸ਼ੈੱਡ ਬਣਾਏ ਜਾਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਸਾਂਝੀ ਕੀਤੀ | ਕੈਬਨਿਟ ਮੰਤਰੀ ਨੇ ਦੱਸਿਆ ਕਿ ਹਲਕੇ ਦੇ 18 ਖ਼ਰੀਦ ਕੇਂਦਰਾਂ ਵਿਚ ਵੱਡੇ ਸ਼ੈੱਡ ਮਨਿਆਣਾ, ਮੰਡਵੀ, ਖਨੌਰੀ, ਬਾਦਲਗੜ੍ਹ ਅਤੇ ਬੁਸ਼ਹਿਰਾ ਮੰਡੀਆਂ ਵਿਚ ਤਿਆਰ ਕੀਤੇ ਜਾਣਗੇ | ਇਸ ਮੌਕੇ ਮਹਿੰਦਰ ਸਿੰਘ ਕੁਦਨੀ ਚੇਅਰਮੈਨ ਮਾਰਕੀਟ ਕਮੇਟੀ ਮੂਨਕ, ਜੋਗੀ ਰਾਮ ਭੁੱਲਣ ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਬੂਟਾ ਸਿੰਘ ਸਰਪੰਚ ਪਿੰਡ ਬਾਦਲਗੜ੍ਹ, ਗੁਰਦੀਪ ਸਿੰਘ ਬਾਦਲ, ਬਿੱਕਰ ਸਿੰਘ ਸਾਬਕਾ ਸਰਪੰਚ ਪਿੰਡ ਬਾਦਲਗੜ੍ਹ, ਰਾਮ ਚੰਦਰ ਪਿੰਡ ਬੁਸ਼ਹਿਰਾ, ਸੁਰਿੰਦਰ ਸਿੰਘ ਪਿੰਡ ਬੁਸ਼ਹਿਰਾ, ਭਗਵੰਤ ਸਿੰਘ ਪਿੰਡ ਮੰਡਵੀ, ਹਰਦੀਪ ਸਿੰਘ ਸਰਪੰਚ ਪਿੰਡ ਮੰਡਵੀ, ਸਤਗੁਰ ਸਿੰਘ ਸਰਪੰਚ ਪਿੰਡ ਮਨਿਆਣਾ, ਮਿੱਠੂ ਰਾਮ, ਜਗਸੀਰ ਸਿੰਘ, ਸਤਗੁਰ ਸਿੰਘ, ਵਿਸ਼ਾਲ ਕਾਂਸਲ, ਸੁਰਿੰਦਰ ਬਬਲੀ, ਮੰਡੀ ਬੋਰਡ ਦੇ ਐੱਸ.ਡੀ.ਓ. ਲਲਿਤ ਬਜਾਜ, ਪੀ.ਏ.ਰਕੇਸ਼ ਕੁਮਾਰ ਗੁਪਤਾ ਤੋਂ ਇਲਾਵਾ ਮੰਡੀ ਬੋਰਡ ਦੇ ਵੱਖ-ਵੱਖ ਅਧਿਕਾਰੀ, ਹੋਰ ਆਗੂ ਸਾਹਿਬਾਨ ਅਤੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੇਂਟਿੰਗ ਵਰਕਸ਼ਾਪ 'ਚ ਸੰਗਰੂਰ ਦੇ ਚਿੱਤਰਕਾਰ ਗੁਰਮੀਤ ਸਿੰਘ ਨੇ ਕੀਤੀ ਸ਼ਾਨਦਾਰ ਪੇਸ਼ਕਾਰੀ ਅਗਲੀ ਖ਼ਬਰ ਸਮਾਜ ਸੇਵੀ ਵਿਨੋਦ ਸਿੰਗਲਾ ਨੂੰ ਸਦਮਾ-ਭਾਈ ਦੀ ਮੌਤ
Ad Position 24