28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਪੇਂਟਿੰਗ ਵਰਕਸ਼ਾਪ 'ਚ ਸੰਗਰੂਰ ਦੇ ਚਿੱਤਰਕਾਰ ਗੁਰਮੀਤ ਸਿੰਘ ਨੇ ਕੀਤੀ ਸ਼ਾਨਦਾਰ ਪੇਸ਼ਕਾਰੀ

Ad Position 21
No active advertisement
ਅਜੀਤ ਡੈਸਕ 29-09-2025
ਸੰਗਰੂਰ, 28 ਸਤੰਬਰ (ਅਮਨਦੀਪ ਸਿੰਘ ਬਿੱਟਾ) - ਨੌਰਥ ਜੌਨ ਕਲਚਰ ਸੈਂਟਰ ਪਟਿਆਲਾ ਵਲੋਂ ਵਿਜਨ ਆਫ਼ ਵਿਕਸਤ ਭਾਰਤ ਦੇ ਵਿਸ਼ੇ ਉੱਤੇ ਇੱਕ ਰੋਜ਼ਾ ਪੇਂਟਿੰਗ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਵਿਚ ਸੰਗਰੂਰ ਜ਼ਿਲੇ੍ਹ ਦੇ ਚਿੱਤਰਕਾਰ ਗੁਰਮੀਤ ਸਿੰਘ ਜੋ ਕਿ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿਚ ਆਰਟ ਅਧਿਆਪਕ ਵਜੋ ਸੇਵਾ ਨਿਭਾਅ ਰਹੇ ਹਨ, ਨੇ ਦੱਸਿਆ ਕਿ ਉਪਰੋਕਤ ਵਰਕਸ਼ਾਪ ਵਿਚ ਕੁੱਲ 40 ਚਿੱਤਰਕਾਰਾਂ ਦੀ ਚੋਣ ਕੀਤੀ ਗਈ ਜੋ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਵਿਸ਼ੇਸ਼ ਤੌਰ ਉੱਤੇ ਆਏ ਹੋਏ ਸਨ | ਇੱਕ ਰੋਜ਼ਾ ਵਰਕਸ਼ਾਪ ਵਿਚ ਸਾਰੇ ਹੀ ਕਲਾਕਾਰਾਂ ਨੇ ਬਹੁਤ ਹੀ ਖ਼ੂਬਸੂਰਤ ਚਿੱਤਰਕਾਰੀ ਕੀਤੀ | ਵਰਕਸ਼ਾਪ ਵਿਚ ਭਾਸ਼ਾ ਵਿਭਾਗ ਦੇ ਨਿਰਦੇਸ਼ਕ, ਪੰਜਾਬੀ ਕਵੀ ਅਤੇ ਚਿੱਤਰਕਾਰ ਜਸਵੰਤ ਜ਼ਫ਼ਰ ਨੇ ਵੀ ਹਾਜ਼ਰੀ ਭਰੀ ਅਤੇ ਗੁਰਮੀਤ ਸਿੰਘ ਦੀ ਬਣਾਈ ਪੇਂਟਿੰਗ ਦੀ ਸ਼ਲਾਘਾ ਕੀਤੀ | ਨੌਰਥ ਜੌਨ ਦੀ ਇਸ ਪ੍ਰਦਰਸ਼ਨੀ ਵਿਚ ਗੁਰਮੀਤ ਸਿੰਘ ਨੇ ਹਿੱਸਾ ਲੈ ਕੇ ਅਤੇ ਵਧੀਆ ਚਿੱਤਰਕਾਰੀ ਬਣਾ ਕੇ ਸੰਗਰੂਰ ਦੇ ਨਾਮ ਨੂੰ ਵੀ ਚਾਰ ਚੰਨ ਲਗਾਏ ਹਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਨੇ ਪਿੰਡਾਂ 'ਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਉਤਸ਼ਾਹਿਤ ਕੀਤਾ ਅਗਲੀ ਖ਼ਬਰ ਗੋਇਲ ਨੇ ਮੰਡੀਆਂ ਵਿਚ ਸ਼ੈੱਡ ਬਣਾਉਣ ਦੇ ਕੰਮ ਸ਼ੁਰੂ ਕਰਵਾਏ
Ad Position 24