ਸੰਗਰੂਰ, 28 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਪੁਲਿਸ ਦੇ ਥਾਣਾ ਸਿਟੀ-1 ਸੰਗਰੂਰ ਵਿਚ ਤਾਇਨਾਤ ਐਸ.ਐਚ.ਓ ਇੰਸਪੈਕਟਰ ਕਸ਼ਮੀਰ ਸਿੰਘ ਉਸ ਵੇਲੇ ਇੱਕ ਗਰੀਬ ਪਰਿਵਾਰ ਦੀ ਮਦਦ ਲਈ ਅੱਗੇ ਆਏ ਜਦ ਸਬੰਧਿਤ ਵਿਅਕਤੀ ਦਾ ਘਰ ਪਿਛਲੇ ਦਿਨੀਂ ਹੋਈਆ ਭਾਰੀ ਬਰਸਾਤਾਂ ਕਾਰਨ ਡਿੱਗ ਪਿਆ ਸੀ | ਥਾਣਾ ਸਿਟੀ-1 ਦੇ ਅੰਤਰਗਤ ਆਉਂਦੇ ਰਾਮਨਗਰ ਬਸਤੀ ਦਾ ਵਸਨੀਕ ਰਜਿੰਦਰ ਸਿੰਘ ਮਿਹਨਤ ਮਜ਼ਦੂਰੀ ਕਰ ਕੇ ਜੀਵਨ ਬਸ਼ਰ ਕਰਦਾ ਹੈ | ਪਿਛਲੇ ਦਿਨੀਂ ਹੋਈਆਂ ਬਰਸਾਤਾਂ ਕਾਰਨ ਇਸ ਵਿਅਕਤੀ ਦਾ ਮਕਾਨ ਢਹਿ ਗਿਆ ਸੀ | ਪਤਾ ਲੱਗਣ ਉੱਤੇ ਇੰਸਪੈਕਟਰ ਕਸ਼ਮੀਰ ਸਿੰਘ ਸਬੰਧਿਤ ਵਿਅਕਤੀ ਦੇ ਘਰ ਗਏ ਰਜਿੰਦਰ ਸਿੰਘ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਮਿੱਤਰ, ਸਾਥੀਆਂ ਦੇ ਸਹਿਯੋਗ ਨਾਲ ਉਸ ਦਾ ਮਕਾਨ ਬਣਾ ਕੇ ਦੇਣਗੇ | ਕਮਸ਼ੀਰ ਸਿੰਘ ਨੇ ਕਿਹਾ ਕਿ ਇਨਸਾਨੀਅਤ ਤੌਰ ਉੱਤੇ ਹਰ ਇਨਸਾਨ ਦਾ ਫਰਜ ਵੀ ਬਣਦਾ ਹੈ ਕਿ ਲੋੜਵੰਦਾਂ ਦੀ ਮਦਦ ਕਰੇ | ਇਸ ਮੌਕੇ ਪਿੰਡ ਉੱਭਾਵਾਲ ਦੇ ਸਾਬਕਾ ਸਰਪੰਚ ਪਾਲੀ ਸਿੰਘ, ਕਮਲ ਨੇ ਵੀ ਥਾਣਾ ਮੁਖੀ ਦੇ ਉੱਦਮ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਲੋੜਵੰਦ ਪਰਿਵਾਰ ਦੀ ਮਦਦ ਦਾ ਭਰੋਸਾ ਵੀ ਦਿੱਤਾ |