ਛਾਜਲੀ, 21 ਅਕਤੂਬਰ (ਅਜਾਇਬ ਸਿੰਘ ਨੀਲੋਵਾਲ) - ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਵਿਖੇ ਭੀਮ ਰਾਓ ਅੰਬੇਡਕਰ ਸੋਸ਼ਲ ਸਰਵਿਸ (ਬਰਾਸ) ਫਾਊਾਡੇਸ਼ਨ ਵਲੋਂ ਸਲਾਨਾ ਇਜਲਾਸ ਸਮਾਰੋਹ ਅਤੇ ਦੀਪ ਦਾਨ ਉਤਸਵ ਗੰਭੀਰਤਾ ਅਤੇ ਗੌਰਵਮਈ ਢੰਗ ਨਾਲ ਆਯੋਜਿਤ ਕੀਤਾ ਗਿਆ | ਸਮਾਰੋਹ ਦੌਰਾਨ ਪ੍ਰਸਿੱਧ ਦਲਿਤ ਚਿੰਤਕ ਅਤੇ ਲੇਖਕ ਅੰਬੇਡਕਰੀਦੀਪ ਦੇ ਮੁੱਖ ਸੰਪਾਦਕ ਦਰਸ਼ਨ ਸਿੰਘ ਬਾਜਵਾ, ਪਿ੍ੰਸੀਪਲ ਦੇਸ਼ ਰਾਜ ਛਾਜਲੀ ਅਤੇ ਜਗਦੀਸ਼ ਲਾਲ ਛਾਜਲੀ ਨੂੰ ਪ੍ਰੋ. ਗੁਰਨਾਮ ਸਿੰਘ ਮੁਕਤਸਰ ਪੁਰਸਕਾਰ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਸਮਾਜਿਕ ਜਥੇਬੰਦੀਆਂ ਦੇ ਸਰਗਰਮ ਕਾਰਕੁਨਾਂ - ਅੰਬੇਡਕਰੀ ਮਜ਼ਦੂਰ ਚੇਤਨਾ ਮੰਚ ਦੇ ਕਨਵੀਨਰ ਕਰਨੈਲ ਸਿੰਘ ਨੀਲੋਵਾਲ, ਜ਼ਬਰ ਜ਼ੁਲਮ ਵਿਰੋਧੀ ਫ਼ਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਅਤੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਆਗੂ ਬਲਵੀਰ ਸਿੰਘ ਆਲਮਪੁਰ ਨੂੰ ਗਿਆਨੀ ਦਿੱਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਐਡਵੋਕੇਟ ਹੰਸਰਾਜ ਸਿੰਘ ਬਖਸ਼ੀਵਾਲਾ ਦੀ ਸੁਪਤਨੀ ਕਿਰਨਪਾਲ ਕੌਰ ਨੂੰ ਆਪਣੇ ਪਤੀ ਨੂੰ ਕਾਨੂੰਨੀ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਨ 'ਤੇ ਰਮਾ ਬਾਈ ਅੰਬੇਡਕਰ ਅਵਾਰਡ ਨਾਲ ਨਿਵਾਜਿਆ ਗਿਆ | ਸਮਾਗਮ ਦੌਰਾਨ ਬਰਾਸ ਫਾਊਾਡੇਸ਼ਨ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਵੀ ਕੀਤੀ ਗਈ | ਸਰਬਸੰਮਤੀ ਨਾਲ ਲਾਭ ਸਿੰਘ ਨੂੰ ਚੇਅਰਮੈਨ, ਕੁਲਦੀਪ ਸਿੰਘ ਨੂੰ ਵਾਇਸ ਚੇਅਰਮੈਨ, ਲਖਵਿੰਦਰ ਸਿੰਘ ਨੂੰ ਸਕੱਤਰ ਅਤੇ ਰਿੰਕੂ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ | ਇਸੇ ਤਰ੍ਹਾਂ ਦਰਸ਼ਨ ਸਿੰਘ ਨੂੰ ਸਲਾਹਕਾਰ, ਅਜੈਬ ਸਿੰਘ ਨੀਲੋਵਾਲ ਨੂੰ ਪੈੱ੍ਰਸ ਸਕੱਤਰ, ਨਿਰਮਲ ਸਿੰਘ ਬੰਟੀ ਨੰਗਲਾ, ਜਰਨੈਲ ਸਿੰਘ ਸੰਗਤੀ ਵਾਲਾ, ਰੌਸ਼ਨੀ ਕੌਰ ਅੜਕਵਾਸ ਅਤੇ ਹਰਪ੍ਰੀਤ ਕੌਰ ਲੌਂਗੋਵਾਲ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ | ਸੂਬੇਦਾਰ ਗੁਰਸੇਵਕ ਸਿੰਘ ਲੌਂਗੋਵਾਲ ਨੂੰ ਪ੍ਰਚਾਰਕ ਅਤੇ ਐਡਵੋਕੇਟ ਹੰਸਰਾਜ ਬਖਸ਼ੀਵਾਲਾ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ | ਮੰਚ ਦਾ ਸੰਚਾਲਨ ਗੁਰਪ੍ਰੀਤ ਸਿੰਘ ਅਤੇ ਮਹਿੰਦਰ ਸਿੰਘ ਨੇ ਕੀਤਾ | ਸੰਗਰਾਮੀ ਕਲਾ ਕੇਂਦਰ ਸੁਨਾਮ ਦੇ ਭੋਲਾ ਸਿੰਘ ਨੇ ਮਿਸ਼ਨਰੀ ਗੀਤਾਂ ਰਾਹੀਂ ਹਾਜ਼ਰੀਨ ਨੂੰ ਜਾਗਰੂਕ ਕੀਤਾ | ਇਸ ਮੌਕੇ ਸਰਵਨ ਸਿੰਘ ਕਾਲਾਬੂਲਾ, ਰਘਵੀਰ ਸਿੰਘ ਫਤਿਹਗੜ੍ਹ, ਹਰਜਸ ਸਿੰਘ ਖਡਿਆਲ, ਤਰਸੇਮ ਸਿੰਘ ਉਗਰਾਹਾਂ ਮਨਜੀਤ ਸਿੰਘ, ਲਖਵਿੰਦਰ ਸਿੰਘ, ਸਰਪੰਚ ਤੇਜ਼ ਕੌਰ, ਲਾਭ ਸਿੰਘ ਮੈਂਬਰ, ਰੋਹੀ ਸਿੰਘ ਸਮੇਤ ਕਈ ਸਮਾਜ ਸੇਵੀ ਹਾਜ਼ਰ ਸਨ |