ਸੰਗਰੂਰ, 31 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਪ੍ਰਦੇਸ਼ ਕਾਂਗਰਸ ਵਰਕਿੰਗ ਦੇ ਮੈਂਬਰ ਦਰਸ਼ਨ ਸਿੰਘ ਕਾਂਗੜਾ ਨੇ ਦੱਸਿਆ ਕਿ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਵਲੋਂ ਆਪਣੇ ਪਿਤਾ ਸਵਰਗੀ ਸੰਤ ਰਾਮ ਸਿੰਗਲਾ ਦੀ ਯਾਦ ਵਿਚ 1 ਨਵੰਬਰ ਨੂੰ ਸੁੰਦਰ ਬਸਤੀ ਦੇ ਰਾਮ-ਲੀਲ੍ਹਾ ਗਰਾਉਂਡ ਵਿਚ ਅੱਖਾਂ ਦਾ ਅਤੇ ਚਮੜੀ ਦੇ ਰੋਗਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੈਂਪ ਦੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਕੈਂਪ ਵਿਚ ਮਾਹਿਰ ਡਾਕਟਰ ਦੀ ਟੀਮ ਮਰੀਜ਼ਾਂ ਦੀ ਅੱਖਾਂ ਦਾ ਚੈੱਕਅਪ ਕਰ ਕੇ ਲੋੜਵੰਦ ਮਰੀਜ਼ਾਂ ਦੀ ਅੱਖਾਂ ਵਿਚ ਲੈਂਜ ਵੀ ਮੁਫ਼ਤ ਪਾਉਣਗੇ ਉਨ੍ਹਾਂ ਸੁੰਦਰ ਬਸਤੀ ਤੋਂ ਇਲਾਵਾ ਪ੍ਰੇਮ ਬਸਤੀ, ਘੁਮਿਆਰ ਬਸਤੀ, ਰਾਮ ਬਸਤੀ, ਪ੍ਰੀਤ ਨਗਰ, ਗੁਰ ਰਵਿਦਾਸ ਨਗਰ, ਅਜੀਤ ਨਗਰ, ਕਰਤਾਰਪੁਰਾ ਬਸਤੀ, ਭੱਠਲ ਕਲੋਨੀ, ਬੱਗੂਆਣਾ ਬਸਤੀ, ਅਜੀਤ ਨਗਰ, ਗੰਗਾ ਰਾਮ ਬਸਤੀ ਅਤੇ ਹੋਰ ਨਜ਼ਦੀਕੀ ਕਲੋਨੀਆਂ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਜੋ ਕੈਂਪ ਵਿਚ ਆ ਕੇ ਇਸ ਦ ਵੱਧ ਤੋਂ ਵੱਧ ਲਾਹਾ ਲੈਣ | ਇਸ ਦੇ ਨਾਲ ਹੀ ਕਾਂਗੜਾ ਨੇ ਕਿਹਾ ਕਿ ਜੇ ਕੈਂਪ ਵਿਚ ਆਉਣ-ਜਾਣ ਲੱਗਿਆਂ ਕੋਈ ਦਿੱਕਤ ਆਉਂਦੀ ਹੈ ਤਾਂ ਸਥਾਨਕ ਕਾਂਗਰਸੀ ਆਗੂ ਜਾਂ ਵਰਕਰਾਂ ਨਾਲ ਸੰਪਰਕ ਕਰਨ, ਉਨ੍ਹਾਂ ਦੇ ਆਉਣ ਜਾਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ |