ਜਖੇਪਲ, 3 ਨਵੰਬਰ (ਮੇਜਰ ਸਿੰਘ ਸਿੱਧੂ) - ਸੰਤ ਬਾਬਾ ਪ੍ਰੀਤਮਦਾਸ ਦੀ ਛਤਰ-ਛਾਇਆ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਾ ਜਖੇਪਲ ਦੀਆਂ ਖਿਡਾਰਨਾ ਨੇ ਲੁਧਿਆਣਾ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਗਰੁੱਪ 19 ਵਿਚ ਬਾਰਵੀਂ ਜਮਾਤ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਆਪਣੀ ਮਿਹਨਤ ਅਤੇ ਲਗਨ ਦੇ ਸਦਕਾ 400 ਮੀਟਰ ਹਰਡਲ ਵਿੱਚ ਦੂਜਾ, 400 ਮੀਟਰ ਦੌੜ ਵਿਚ ਤੀਜਾ ਅਤੇ 4__1MP__400 ਰਿਲੇਅ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਨੈਸ਼ਨਲ ਅਥਲੈਟਿਕਸ ਵਿਚ ਖੇਡਣ ਲਈ ਆਪਣਾ ਨਾਮ ਦਰਜ ਕਰਵਾਇਆ | ਸਕੂਲ ਪਹੁੰਚਣ ਤੇ ਪਿ੍ੰਸੀਪਲ ਸ਼੍ਰੀ ਦਰਸ਼ਨ ਖਾਨ ਅਤੇ ਸਟਾਫ ਵਲੋਂ ਡੀ.ਪੀ.ਈ. ਮੈਡਮ ਭੁਪਿੰਦਰ ਕੌਰ ਨੂੰ ਵਧਾਈ ਦਿੰਦੇ ਹੋਏ ਜੇਤੂ ਖਿਡਾਰਨ ਦਾ ਧਾਰਨ ਮੈਡਲ ਪਾਕੇ ਸਨਮਾਨ ਕੀਤਾ ਗਿਆ |