25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਅੰਤਰ ਕਾਲਜ ਜ਼ੋਨਲ ਯੂਥ ਫ਼ੈਸਟੀਵਲ ਮੁਕਾਬਲਿਆਂ 'ਚ ਮਹਿਲਾ ਕਾਲਜ ਦੀ ਰਹੀ ਚੜ੍ਹਾਈ <br/>

Ad Position 21
No active advertisement
ਅਜੀਤ ਡੈਸਕ 04-11-2025
ਸੁਨਾਮ ਊਧਮ ਸਿੰਘ ਵਾਲਾ, 3 ਨਵੰਬਰ (ਧਾਲੀਵਾਲ, ਭੁੱਲਰ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਗਏ ਅੰਤਰ ਕਾਲਜ ਜ਼ੋਨਲ ਯੂਥ ਫ਼ੈਸਟੀਵਲ ਮੁਕਾਬਲੇ ਵਿਚ ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਹਿਲਾਂ ਚੌਂਕ ਦੇ ਵਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਚਾਰ ਸੋਨੇ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ | ਪਿੰ੍ਰਸੀਪਲ ਡਾ. ਕੁਲਵੰਤ ਕੌਰ ਨੇ ਦੱਸਿਆ ਕਿ ਬੀ.ਐਡ. ਸਮੈਸਟਰ ਤੀਜਾ ਦੇ ਵਿਦਿਆਰਥੀਆਂ 'ਚੋਂ ਇਰਮਨਪ੍ਰੀਤ ਕੌਰ ਨੇ ਰੰਗੋਲੀ, ਜਸ਼ਨਦੀਪ ਸਿੰਘ ਨੇ ਫ਼ੋਟੋਗਰਾਫੀ ਅਤੇ ਸੰਦੀਪ ਕੌਰ ਨੇ ਪਰਾਂਦਾ ਬਣਾਉਣ ਵਿਚ ਸੋਨੇ ਦੇ ਤਗਮਾ ਹਾਸਲ ਕੀਤੇ | ਬੀ.ਐਡ ਸਮੈਸਟਰ ਪਹਿਲਾ ਦੀ ਵਿਦਿਆਰਥਣ ਕਮਲਜੀਤ ਕੌਰ ਨੇ ਪੀੜ੍ਹੀ ਬਣਾਉਣ ਵਿਚ ਸੋਨੇ ਦਾ ਤਗਮਾ, ਅਰਸ਼ਦੀਪ ਕੌਰ ਨੇ ਕਢਾਈ ਵਿਚ ਚਾਂਦੀ ਦਾ ਤਗਮਾ ਅਤੇ ਕਮਲਜੀਤ ਕੌਰ ਨੇ ਮਿੱਟੀ ਦੇ ਖਿਡੌਣੇ ਬਣਾਉਣ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ | ਵਿਦਿਆਰਥਣ ਅਵਰੀਤ ਕੌਰ, ਹੇਜ਼ਲ ਅਤੇ ਮਨੀਸ਼ਾ ਸ਼ਰਮਾ (ਬੀ.ਐਡ. ਸਮੈਸਟਰ ਤੀਜਾ ਅਤੇ ਪਹਿਲਾ) ਨੇ ਪ੍ਰਸ਼ਨ-ਉੱਤਰ ਪ੍ਰਤੀਯੋਗਤਾ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ | ਫਾਈਨ ਆਰਟਸ ਦੇ ਪ੍ਰੋ. ਸ਼ਿੰਦਰਪਾਲ ਕੌਰ ਵਲੋਂ ਇਨ੍ਹਾਂ ਲੋਕ-ਕਲਾਵਾਂ ਗਤੀਵਿਧੀਆਂ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ | ਇਸ ਤੋਂ ਇਲਾਵਾ ਸੰਸਥਾ ਦੇ ਵਿਦਿਆਰਥੀਆਂ ਨੇ ਗਿੱਧਾ, ਨਾਟਕ ਅਤੇ ਲਘੂ ਫ਼ਿਲਮ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਜਿਸ ਦੀ ਤਿਆਰੀ ਵਿਚ ਪ੍ਰੋ. ਤਰਨਜੀਤ ਕੌਰ, ਪ੍ਰੋ.ਅਮਨਦੀਪ ਕੌਰ, ਪ੍ਰੋ. ਪਿ੍ਅੰਕਾ ਵਰਮਾ, ਪ੍ਰੋ. ਲਵਪ੍ਰੀਤ ਸਿੰਘ ਅਤੇ ਪ੍ਰੋ. ਜਸਪਾਲ ਕੌਰ ਵਲੋਂ ਤਿਆਰੀ ਵਿਚ ਮੁੱਖ ਭੂਮਿਕਾ ਨਿਭਾਈ ਗਈ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਅਤੇ ਪਿ੍ੰਸੀਪਲ ਡਾ. ਕੁਲਵੰਤ ਕੌਰ ਨੇ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਰਾਜਵਿੰਦਰ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਕੰਨਾਂ ਦਾ ਫ੍ਰੀ ਟੈੱਸਟ ਅਤੇ 50 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ ਅਗਲੀ ਖ਼ਬਰ ਨੈਸ਼ਨਲ ਅਥਲੈਟਿਕਸ ਲਈ ਚੁਣੀ ਗਈ ਪਰਮਾਨੰਦ ਸੰਸਥਾ ਜਖੇਪਲ ਦੀ ਖਿਡਾਰਨ
Ad Position 24