ਮੂਨਕ, 23 ਨਵੰਬਰ (ਪ੍ਰਵੀਨ ਮਦਾਨ)-ਪੀ.ਐਮ. ਸ਼੍ਰੀ ਸ.ਕੰ.ਸ.ਸ.ਸ ਮੂਨਕ ਵਿਚ ਸਾਲਾਨਾ ਖੇਡ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ | ਖੇਡ ਦਿਵਸ ਦਾ ਉਦਘਾਟਨ ਸਕੂਲ ਮੁਖੀ ਸੰਦੀਪ ਸਿੰਘ, ਜਸਮੀਤ ਕੌਰ, ਪਿ੍ੰਸੀਪਲ ਸ.ਸ.ਸ.ਸ ਮੂਨਕ, ਸਿੰਮੀ ਰਾਣੀ (ਹੈੱਡ ਟੀਚਰ) ਅਤੇ ਗੁਰਦਾਸ ਸਿੰਘ (ਜ਼ੋਨ ਸਕੱਤਰ) ਵੱਲੋਂ ਮਾਰਚ ਪਾਸਟ ਸਲਾਮੀ ਦੇ ਕੇ ਕੀਤਾ ਗਿਆ | ਸਕੂਲ ਮੁਖੀ ਸੰਦੀਪ ਸਿੰਘ ਅਤੇ ਚੇਅਰਮੈਨ ਗੁਰਜੰਟ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਪੂਰੇ ਜੋਸ਼ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਨੇ ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਤੋਂ ਬਾਅਦ 100 ਮੀਟਰ ਦੌੜ, ਲੰਮੀ ਛਾਲ, ਰੱਸਾ ਕੱਸ਼ੀ, ਖੋ-ਖੋ, ਉੱਚੀ ਛਾਲ ਅਤੇ ਰਿਲੇਅ ਰੇਸ ਵਰਗੀਆਂ ਵੱਖ-ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ | ਸਕੂਲ ਦੇ ਖੇਡ ਅਧਿਆਪਕਾਂ ਅਤੇ ਕੋਚਾਂ ਨੇ ਇਸ ਕਾਰਜਕ੍ਰਮ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ | ਮੁੱਖ ਮਹਿਮਾਨਾਂ ਨੇ ਜੇਤੂਆਂ ਨੂੰ ਤਗਮੇ ਅਤੇ ਇਨਾਮ ਵੰਡੇ ਅਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਨਾਲ ਵਿਦਿਆਰਥੀਆਂ ਵਿਚ ਅਨੁਸ਼ਾਸਨ, ਟੀਮਸਪਿਰਿੱਟ ਅਤੇ ਆਤਮ-ਵਿਸ਼ਵਾਸ ਵਿਕਸਤ ਹੁੰਦਾ ਹੈ | ਅੰਤ ਵਿਚ, ਸਕੂਲ ਮੁਖੀ ਸੰਦੀਪ ਸਿੰਘ ਨੇ ਸਾਰੇ ਮਹਿਮਾਨਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਭ ਦੀ ਪ੍ਰਸ਼ੰਸਾ ਕੀਤੀ |