ਭਵਾਨੀਗੜ੍ਹ, 24 ਨਵੰਬਰ (ਲਖਵਿੰਦਰ ਪਾਲ ਗਰਗ) - ਸਥਾਨਕ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਬਿਲਡਿੰਗ ਉਸਾਰੀ ਲੇਵਰ ਠੇਕੇਦਾਰ ਕਮੇਟੀ ਦੀ ਮੀਟਿੰਗ ਹੋਈ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਮੱਟਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੀ ਕਮੇਟੀ ਵਲੋਂ ਸਕੂਲਾਂ 'ਚ ਵਿਦਿਆਰਥੀਆਂ ਨੂੰ ਬੂਟ ਤੇ ਕੋਟੀਆ ਵੰਡੀਆਂ ਜਾਣਗੀਆਂ ਜਿਸ ਲਈ ਫ਼ੰਡ ਇਕੱਠਾ ਕੀਤਾ ਜਾ ਰਿਹਾ ਹੈ | ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਸੱਗੂ, ਵਾਇਸ ਚੇਅਰਮੈਨ ਸਰਦਾਰਾ ਖਾਨ, ਸਲਾਹਕਾਰ ਹੰਸ ਰਾਜ ਸਿੰਘ ਕਾਕੜਾ, ਖ਼ਜ਼ਾਨਚੀ ਹਰਨੇਕ ਸਿੰਘ ਛੰਨਾ, ਲਾਭ ਸਿੰਘ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਪਿ੍ਤਪਾਲ ਸਿੰਘ ਗੱਗੀ, ਰਣਜੀਤ ਸਿੰਘ ਬੱਬ,ੂ ਬਲਜੀਤ ਸਿੰਘ, ਪੰਕਜ ਸਿੰਘ ਮੌਜੂਦ ਸਨ |