ਧੂਰੀ, 24 ਨਵੰਬਰ (ਲਖਵੀਰ ਸਿੰਘ ਧਾਂਦਰਾ) - ਬਾਬਾ ਨਾਮਦੇਵ ਵੈੱਲਫੇਅਰ ਸਭਾ ਧੂਰੀ ਦੀ ਮੀਟਿੰਗ ਹੋਈ, ਜਿਸ ਵਿਚ ਸ. ਕੁਲਵੰਤ ਸਿੰਘ ਵਰਨ (ਚੇਅਰਮੈਨ) ਅਤੇ ਸ. ਕਰਮ ਸਿੰਘ ਮਾਨ, ਸ. ਸਵਰਨ ਸਿੰਘ ਸਿਮਲੇ ਵਾਲੇ, ਸੁਰਿੰਦਰ ਸਿੰਘ ਕੈਂਥ, ਗੁਰਸ਼ਰਨ ਸਿੰਘ ਅਕਾਲ ਕਿੰਗ ਵਾਲੇ, ਜਸਪਾਲ ਸਿੰਘ ਪਾਲ ਬੁੱਕ ਡਿੱਪੂ ਵਾਲੇ, ਚਰਨਜੀਤ ਸਿੰਘ, ਜਗਪਾਲ ਸਿੰਘ (ਜੱਗੀ) ਅਤੇ ਅਮਰਜੀਤ ਸਿੰਘ ਮੋਹਲ ਸ਼ਾਮਲ ਹੋਏ | ਇਸ ਮੀਟਿੰਗ ਵਿਚ ਵਿਚਾਰ ਵਟਾਂਦਰਾ ਕਰਨ ਉਪਰੰਤ ਸਰਬਸੰਮਤੀ ਨਾਲ ਗੁਰਸ਼ਰਨ ਸਿੰਘ ਅਕਾਲ ਕਿੰਗ ਇੰਡਸਟਰੀ ਵਾਲਿਆਂ ਨੂੰ ਪ੍ਰਧਾਨ ਚੁਣਿਆ ਗਿਆ | ਇਸ ਤੋਂ ਬਾਅਦ ਸਰਬਸੰਮਤੀ ਨਾਲ ਸੁਰਿੰਦਰ ਸਿੰਘ ਕੈਂਥ ਜਨਰਲ ਸਕੱਤਰ ਅਤੇ ਮਾਸਟਰ ਗੁਰਮੀਤ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ | ਇਸ ਕਮੇਟੀ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ | ਇਸ ਮੌਕੇ ਬਾਬਾ ਨਾਮਦੇਵ ਵੈੱਲਫੇਅਰ ਸਭਾ ਧੂਰੀ ਦੇ ਚੁਣੇ ਗਏ ਪ੍ਰਧਾਨ ਗੁਰਸ਼ਰਨ ਸਿੰਘ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ |