ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕਾਂਗਰਸ ਇੰਚਾਰਜ ਸਮਿਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਮੁਲਾਕਾਤ ਪੱਤਰ ਸੌਂਪੇ <br/>

Ad Position 21
No active advertisement
ਅਜੀਤ ਡੈਸਕ 07-12-2025
ਅਹਿਮਦਗੜ੍ਹ, 6 ਦਸੰਬਰ (ਰਣਧੀਰ ਸਿੰਘ ਮਹੋਲੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਹਲਕਾ ਅਮਰਗੜ੍ਹ ਤੋਂ ਚੋਣ ਲੜ ਰਹੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਹਲਕਾ ਅਮਰਗੜ੍ਹ ਕਾਂਗਰਸ ਇੰਚਾਰਜ ਸਮਿਤ ਸਿੰਘ ਮਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਮੁੱਚੇ ਹਲਕੇ ਅਮਰਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਐਸ.ਐਸ.ਡੀ.ਐਮ. ਅਮਰਗੜ੍ਹ, ਮਲੇਰਕੋਟਲਾ ਜ਼ਿਲ੍ਹਾ ਪ੍ਰੀਸ਼ਦ ਆਰ.ਓ. ਅਤੇ ਬਲਾਕ ਸੰਮਤੀ ਆਰ.ਓ. ਅਹਿਮਦਗੜ੍ਹ ਨਾਲ ਮੁਲਾਕਾਤ ਕਰਦਿਆਂ ਕਾਂਗਰਸ ਪਾਰਟੀ ਵਲੋਂ ਭੇਜੇ ਪੱਤਰ ਵੀ ਸੌਂਪੇ ਗਏ ਤਾਂ ਕਿ ਚੋਣ ਲੜ ਰਹੇ ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਵਿਭਾਗੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਹਲਕਾ ਅਮਰਗੜ੍ਹ ਕਾਂਗਰਸ ਇੰਚਾਰਜ, ਬੁਲਾਰਾ ਆਲ ਇੰਡੀਆ ਕਾਂਗਰਸ ਸਮਿਤ ਸਿੰਘ ਮਾਨ ਅਤੇ ਸੰਜੇ ਤਲਵਾੜ (ਸਾਬਕਾ ਵਿਧਾਇਕ) ਅਵਜਬਰ ਅਮਰਗੜ੍ਹ ਨੇ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪਾਰਟੀ ਪ੍ਰਤੀ ਸਮਰਪਿਤ ਅਤੇ ਲੋਕਾਂ ਦੇ ਕੰਮਕਾਜ ਕਰਵਾਉਣ ਵਾਲੇ ਚੰਗੇ ਕਿਰਦਾਰ ਬਾਰੇ ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਗਿਆ ਹੈ | ਇਸ ਮੌਕੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਜਸਪਾਲ ਦਾਸ, ਬਲਾਕ ਪ੍ਰਧਾਨ ਅਹਿਮਦਗੜ੍ਹ ਦੇ ਦਿਹਾਤੀ ਰੁਪਿੰਦਰ ਸਿੰਘ ਪਿੰਦੂ ਅਤੇ ਕਾਂਗਰਸੀ ਆਗੂ, ਵਰਕਰ ਤੇ ਉਮੀਦਵਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਿੰਨ ਜ਼ਿਲ੍ਹਾ ਪ੍ਰੀਸ਼ਦ ਅਤੇ 15 ਬਲਾਕ ਸੰਮਤੀਆਂ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਅਗਵਾਈ... ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਧਾਂਦਰਾ ਤੋਂ ਅਮਰਦੀਪ ਸਿੰਘ ਧਾਂਦਰਾ ਬਲਾਕ ਸੰਮਤੀ ਮੈਂਬਰ ਬਣੇ <br/>
Ad Position 24
No active advertisement