ਮਲੇਰਕੋਟਲਾ, 6 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਹਾਊਸ ਵਲੋਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਅੱਜ ਮਲੇਰਕੋਟਲਾ ਦੇ ਇਕ ਕਾਰਨੈਟ ਕੈਫ਼ੇ ਵਿਖੇ ਮਲੇਰਕੋਟਲਾ ਹਾਊਸ ਦੇ ਮੁੱਖ ਬੁਲਾਰੇ ਅਨਵਰ ਮਹਿਬੂਬ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਰਕੋਟਲਾ ਦੀਆਂ ਤਿੰਨ ਜ਼ਿਲ੍ਹਾ ਪ੍ਰੀਸ਼ਦ ਅਤੇ 15 ਬਲਾਕ ਸੰਮਤੀ ਦੀਆਂ ਚੋਣਾਂ ਲਈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇ ਮੈਡਮ ਨਿਸ਼ਾਂਤ ਅਖ਼ਤਰ ਵਲੋਂ ਕਾਂਗਰਸ ਹਾਈਕਮਾਂਡ ਨੂੰ ਭੇਜੀ ਗਈ ਸੂਚੀ ਵਿਚ ਦਰਜ਼ ਸਾਰੇ ਉਮੀਦਵਾਰਾਂ ਦੇ ਨਾਮ ਸਹੀ ਪਾਏ ਗਏ ਹਨ ਅਤੇ ਇਹਨਾਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਿਕਾਰਡ ਤੋੜ ਜਿੱਤਾਂ ਹਾਸਿਲ ਕਰਨਗੇ | ਨਾਲ ਹੀ ਮੁੱਖ ਬੁਲਾਰੇ ਅਨਵਰ ਮਹਿਬੂਬ ਨੇ ਕਿਹਾ ਕਿ ਪਿਛਲੇ ਦਿਨੀਂ ਕੁਝ ਲੋਕਾਂ ਵਲੋਂ ਪੈੱ੍ਰਸ ਕਾਨਫ਼ਰੰਸ ਕਰ ਕੇ ਕਿਹਾ ਗਿਆ ਸੀ ਕਿ ਹੁਣ ਮੈਡਮ ਰਜ਼ੀਆ ਸੁਲਤਾਨਾ ਦਾ ਕੋਈ ਆਧਾਰ ਨਹੀਂ ਰਿਹਾ | ਹੁਣ ਇਹ ਮਲੇਰਕੋਟਲਾ ਹਾਊਸ ਵਾਲੇ ਤੇ ਸਾਬਕਾ ਕੈਬਿਨਟ ਮੰਤਰੀ ਦੀ ਸਿਫ਼ਾਰਸ਼ ਤੇ ਸੂਚੀ ਆਉਣ ਨਾਲ ਉਨ੍ਹਾਂ ਦਾ ਭੁਲੇਖਾ ਵੀ ਨਿਕਲ ਗਿਆ ਹੈ ਕਿ ਉਹ ਕਿੱਥੇ ਖੜੇ ਹਨ | ਇਸੇ ਮੌਕੇ ਮੁੱਖ ਬੁਲਾਰਾ ਅਨਵਰ ਮਹਿਬੂਬ ਤੋਂ ਇਲਾਵਾ ਪੀ.ਏ. ਦਰਬਾਰਾ ਸਿੰਘ, ਅਕਰਮ ਲਿਬੜਾ ਅਤੇ ਮਹਿਮੂਦ ਰਾਣਾ ਮੌਜੂਦ ਸਨ |