03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਹਾਕੀ ਟੂਰਨਾਮੈਂਟ ਵਿਚ ਪੂਨੀਆ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫਜ਼ਾਈ <br/>

Ad Position 21
No active advertisement
ਅਜੀਤ ਡੈਸਕ 22-12-2025
ਸੰਗਰੂਰ, 21 ਦਸੰਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਹਾਕੀ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਹਾਕੀ ਲੀਗ ਟੂਰਨਾਮੈਂਟ ਜੋ ਕਾਕਾ ਅਜਯਦੀਪ ਸਿੰਘ ਮਨੇਸ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ, ਇਸ ਟੂਰਨਾਮੈਂਟ ਦੇ ਪੰਜਵੇ ਹਫ਼ਤੇ ਦੇ ਮੁੱਖ ਮਹਿਮਾਨ ਸੀਨੀਅਰ ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ ਸਨ | ਆਪਣੇ ਸੰਬੋਧਨ ਵਿਚ ਪੂਨੀਆ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਤੁੱਟ ਅੰਗ ਹਨ ਅਤੇ ਨੌਜਵਾਨ ਵਰਗ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਭਾਗ ਲੈਣ ਬੇਹੱਦ ਜ਼ਰੂਰੀ ਹੈ | ਪੂਨੀਆ ਨੇ ਕਿਹਾ ਕਿ ਅਜੋਕੇ ਸਮੇਂ ਖਿਡਾਰੀ ਕੇਵਲ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਵੱਡੀਆਂ ਪੁਲਾਂਘਾਂ ਪੁੱਟ ਕੇ ਜਿੱਥੇ ਆਪਣੇ ਮਾਪਿਆ ਦਾ ਨਾਮ ਉੱਚਾ ਕਰ ਰਹੇ ਹਨ ਉੱਥੇ ਆਪਣੇ ਨਗਰ, ਸ਼ਹਿਰ ਦੇ ਨਾਮ ਨੂੰ ਵੀ ਚਾਰ ਚੰਨ ਲਗਾ ਰਹੇ ਹਨ | ਅੱਜ ਦੇ ਮੈਚਾਂ ਵਿਚ ਸੂਰਮਾ ਹਾਕੀ ਕਲੱਬ 3-2 ਨਾਲ, ਬਾਬਾ ਜੋਰਾਵਰ ਸਿੰਘ ਹਾਕੀ ਕਲੱਬ 4-3 ਨਾਲ ਜੇਤੂ ਰਹੇ | ਇਸ ਮੌਕੇ ਪੂਨੀਆ ਨਾਲ ਪੁੱਜੇ ਵਿਸ਼ੇਸ਼ ਮਹਿਮਾਨਾਂ ਵਿਚ ਨਰਿੰਦਰਪਾਲ ਸਿੰਘ ਰਿਟਾਇਰਡ ਮੈਨੇਜਰ ਐਫ.ਸੀ.ਆਈ., ਕੋਮਲ ਰਾਣੀ ਕੌਂਸਲਰ, ਮਨਜੀਤ ਸਿੰਘ ਕੁੱਕੀ ਕੋਚ, ਸਾਬਕਾ ਅਸਿਸਟੈਂਟ ਸਪੋਰਟਸ ਅਫ਼ਸਰ ਨੇ ਵੀ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਵੀ ਪ੍ਰੇਰਿਤ ਕੀਤਾ | ਇਸ ਟੂਰਨਾਮੈਂਟ ਵਿਚ ਭੁਪਿੰਦਰ ਸਿੰਘ ਸਿੱਧੂ, ਰਮੇਸ਼ ਰੋਜਰੀਆ, ਗੁਰਜੀਤ ਸਿੰਘ, ਸਤਿੰਦਰ ਸਿੰਘ, ਸਤੀਸ਼ ਕੁਮਾਰ, ਹਰਵਿੰਦਰ ਸਿੰਘ, ਅਮਰਜੀਤ ਸਿੰਘ, ਲਵਜੀਤ ਸੇਖੋਂ, ਗੁਰਪ੍ਰੀਤ ਸਿੰਘ ਸਗਨਾ, ਲਵੀ ਭੂਸ਼ਣ ਅਤੇ ਆਕਾਸ਼ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਮੈਰੀਟੋਰੀਅਸ ਅਧਿਆਪਕਾਂ ਵਲੋਂ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਅਗਲੀ ਖ਼ਬਰ ਟੋਲ ਪਲਾਜ਼ਾ ਵਰਕਰ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਚੇਤਾਵਨੀ
Ad Position 24