21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਡੀ.ਏ.ਵੀ. ਸਕੂਲ ਵਿਚ ਸ਼ਿਲਪ ਪ੍ਰਦਰਸ਼ਨੀ ਅਤੇ ਵਰਕਸ਼ਾਪ ਲਗਾਈ <br/>

Ad Position 21
No active advertisement
ਅਜੀਤ ਡੈਸਕ 23-12-2025
ਮੂਨਕ, 22 ਦਸੰਬਰ (ਪ੍ਰਵੀਨ ਮਦਾਨ) - ਭਾਰਤ ਸਰਕਾਰ ਦੇ ਵਾਤਾਵਰਨ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਦੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਰਾਜ ਵਿਗਿਆਨ ਅਤੇ ਪ੍ਰਯੋਗਕੀ ਪਰਿਸ਼ਦ ਵਲੋਂ ਡੀ ਏ ਵੀ ਸਕੂਲ ਵਿਚ ਰੀ-ਸਾਈਕਲ ਸ਼ਿਲਪ ਪ੍ਰਦਰਸ਼ਨੀ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਨੋਡਲ ਏਜੰਸੀ ਦੇ ਰੂਪ ਵਿਚ ਡੀ.ਏ.ਵੀ. ਕਾਲਜ ਜਲੰਧਰ ਨੇ ਅਹਿਮ ਭੂਮਿਕਾ ਨਿਭਾਈ ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਪਲਾਸਟਿਕ ਦੀ ਬੋਤਲਾਂ, ਕਾਰਡ ਬੋਰਡ, ਅਖ਼ਬਾਰ, ਪੁਰਾਣੇ ਕੱਪੜੇ ਅਤੇ ਟੀਨ ਦੇ ਡੱਬਿਆਂ ਵਰਗੇ ਬੇਕਾਰ ਸਮਗਰੀ ਤੋਂ ਬਣੀਆਂ ਅਲੱਗ-ਅਲੱਗ ਚੀਜ਼ਾਂ ਬਣਾ ਕੇ ਪ੍ਰਦਰਸ਼ਨੀ ਲਗਾਈ | ਜਿਸ ਵਿਚ ਵਿਦਿਆਰਥੀਆਂ ਦੀ ਕਲਪਨਾ, ਕੌਸ਼ਲ ਅਤੇ ਵਾਤਾਵਰਨ ਦੇ ਪ੍ਰਤੀ ਚਿੰਤਾ ਝਲਕਦੀ ਸੀ | ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਇਸ ਪ੍ਰਦਰਸ਼ਨੀ ਬਾਰੇ ਬੋਲਦਿਆਂ ਕਿਹਾ ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਬੇਕਾਰ ਵਸਤੂਆਂ ਨੂੰ ਦੁਆਰਾ ਵਰਤੋਂ ਵਿਚ ਲਿਆਉਣ ਪ੍ਰੇਰਿਤ ਕਰਨਾ ਸੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ | ਇੱਕੋ ਕਲੱਬ ਦੇ ਮੁਖੀ ਵਿਸ਼ਾਲ ਸ਼ਰਮਾ ਸੋਨਿਤ ਸਿੰਗਲਾ ਅਤੇ ਹੋਰ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਰੀ-ਸਾਈਕਲ ਸ਼ਿਲਪ ਕਲਾ ਦੇ ਬਾਰੇ ਵਿਚ ਜਾਗਰੂਕ ਕੀਤਾ ਉਨ੍ਹਾਂ ਧਰਤੀ ਮਾਤਾ ਦੇ ਬਰਾਂਡ ਅੰਬੈਸਡਰ ਬਣਨ ਲਈ ਪ੍ਰੇਰਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਕਮੇਟੀ ਬੱਚਿਆਂ ਲਈ ਰਚਨਾਤਮਿਕ ਮੁਕਾਬਲੇ, 100 ਵਿਦਿਆਰਥੀਆਂ ਨੇ ਲਿਆ ਭਾਗ <br/>... ਅਗਲੀ ਖ਼ਬਰ ਮਜ਼ਦੂਰ ਤੇ ਕਿਸਾਨ ਮਾਰੂ ਬਿੱਲਾਂ, ਕਾਨੂੰਨਾਂ ਖ਼ਿਲਾਫ਼ 27 ਦਸੰਬਰ ਨੂੰ ਸੀਟੂ ਵਲੋਂ ਮਹਾਂ ਕਨਵੈੱਨਸ਼ਨ-ਅÏਲਖ <br/>
Ad Position 24