ਛਾਜਲੀ, 22 ਦਸੰਬਰ (ਅਜਾਇਬ ਸਿੰਘ ਨੀਲੋਵਾਲ)-ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਛਾਜਲੀ ਵਲੋਂ ਪਿੰਡ ਦੇ ਚਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਸੁੰਦਰ ਲਿਖਾਈ, ਪੇਂਟਿੰਗ ਅਤੇ ਕਵਿਤਾ ਦੇ ਰਚਨਾਤਮਿਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ | ਕਵਿਤਾ ਮੁਕਾਬਲੇ ਵਿਚ ਰਮਨਦੀਪ ਕੌਰ ਪਹਿਲੇ, ਅਨੀਤਾ ਰਾਣੀ ਦੂਸਰੇ ਅਤੇ ਪ੍ਰਨੀਤ ਕੌਰ ਤੀਸਰੇ ਸਥਾਨ 'ਤੇ ਰਹੀਆਂ | ਸੁੰਦਰ ਲਿਖਾਈ ਵਿਚ ਕੋਮਲਪ੍ਰੀਤ ਕੌਰ ਅਤੇ ਖੁਸਪ੍ਰੀਤ ਕੌਰ ਸਾਂਝੇ ਤੌਰ 'ਤੇ ਪਹਿਲੇ, ਗੁਰਜੋਤ ਕੌਰ ਦੂਸਰੇ ਅਤੇ ਸਹਿਜਪ੍ਰੀਤ ਕੌਰ ਤੇ ਅਰਸ਼ਦੀਪ ਕੌਰ ਤੀਸਰੇ ਸਥਾਨ 'ਤੇ ਰਹੀਆਂ | ਪੇਂਟਿੰਗ ਮੁਕਾਬਲੇ ਵਿਚ ਜਸਨ ਕੌਰ ਨੇ ਪਹਿਲਾ, ਮਨਜੋਤ ਕੌਰ ਨੇ ਦੂਸਰਾ ਅਤੇ ਨਵਜੋਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ, ਜਦਕਿ ਜਸਰੀਤ ਕੌਰ ਅਤੇ ਰੌਸ਼ਨਪ੍ਰੀਤ ਕੌਰ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ | ਇਸ ਮੌਕੇ ਮਹੰਤ ਸ਼੍ਰੀ ਅੰਮਿ੍ਤ ਬਣ ਜੀ ਵਲੋਂ ਲਾਇਬ੍ਰੇਰੀ ਲਈ ਆਰਥਿਕ ਸਹਾਇਤਾ ਅਤੇ ਬਲਬੀਰ ਚੰਦ ਲੌਂਗੋਵਾਲ ਵਲੋਂ ਕਿਤਾਬਾਂ ਭੇਟ ਕੀਤੀਆਂ ਗਈਆਂ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਤਾਬਾਂ ਦੀ ਮਹੱਤਤਾ ਅਤੇ ਸ਼ਹੀਦ ਭਗਤ ਸਿੰਘ ਦੇ ਪਾਠਕ ਜੀਵਨ 'ਤੇ ਰੌਸ਼ਨੀ ਪਾਈ | ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਜਸਵੀਰ ਲਾਡੀ ਨੇ ਨਿਭਾਈ ਅਤੇ ਲਾਇਬਰੇਰੀ ਸੰਚਾਲਕ ਮਾਸਟਰ ਪ੍ਰੇਮ ਸਰੂਪ ਨੇ ਸਭ ਦਾ ਧੰਨਵਾਦ ਕੀਤਾ |