ਲੌਂਗੋਵਾਲ, 23 ਦਸੰਬਰ (ਵਿਨੋਦ ਸ਼ਰਮਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ (ਸਲਾਈਟ) ਯੂਨੀਵਰਸਿਟੀ ਲੌਂਗੋਵਾਲ ਦੇ ਕੈਮਿਕਲ ਇੰਜੀਨੀਅਰਿੰਗ ਵਿਭਾਗ ਅਤੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵਲੋਂ ਸਾਂਝੇ ਤੌਰ ਦੋ ਬਿ੍ਜਿੰਗ ਮਟੀਰੀਅਲਜ਼, ਐਨਰਜੀ ਐਂਡ ਐਨਵਾਇਰਨਮੈਂਟ ਫ਼ਾਰ ਸਸਟੇਨਏਬਲ ਡਿਵੈਲਪਮੈਂਟ ਗੋਲਜ਼ ਵਿਸ਼ੇ ਉੱਤੇ ਦੋ ਹਫ਼ਤਿਆਂ ਦਾ ਫੈਕਲਟੀ ਵਿਕਾਸ ਪ੍ਰੋਗਰਾਮ ਕਰਵਾਇਆ ਹੈ | ਇਸ ਪ੍ਰੋਗਰਾਮ ਦਾ ਉਦਘਾਟਨ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਮੁੱਖ ਮਹਿਮਾਨ ਵਲੋਂ ਕੀਤਾ ਗਿਆ | ਇਸ ਮੌਕੇ ਡੀਨ ਅਕਾਦਮਿਕ ਪ੍ਰੋ. ਏ.ਐੱਸ. ਸ਼ਾਹੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਹ ਪ੍ਰੋਗਰਾਮ ਕੋਆਰਡੀਨੇਟਰਾਂ ਡਾ. ਸੁਬੀਤਾ ਭਗਤ ਅਤੇ ਡਾ. ਅਲਕਾ ਸਿੰਗਲਾ ਨੇ ਪ੍ਰੋ. ਐੱਚ.ਆਰ. ਘਟਕ ਵਿਭਾਗ ਪ੍ਰਮੁੱਖ ਕੈਮਿਕਲ ਇੰਜੀਨੀਅਰਿੰਗ ਅਤੇ ਪ੍ਰੋ. ਅਜੈਪਾਲ ਸਿੰਘ ਚੌਹਾਨ ਵਿਭਾਗ ਪ੍ਰਮੁੱਖ ਈ.ਸੀ.ਈ.ਦੀ ਮੌਜੂਦਗੀ ਵਿਚ ਸੰਪੰਨ ਹੋਇਆ | ਇਸ ਪ੍ਰੋਗਰਾਮ ਵਿਚ ਦੇਸ਼ ਭਰ ਤੋਂ 50 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ | ਇਸ ਦੌਰਾਨ ਆਈ.ਆਈ.ਟੀ., ਐਨ.ਆਈ.ਟੀ., ਐਨ.ਆਈ.ਟੀ.ਟੀ.ਆਰ., ਪੰਜਾਬ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਸੀ.ਸੀ.ਐੱਸ. ਯੂਨੀਵਰਸਿਟੀ, ਕੇਂਦਰੀ ਯੂਨੀਵਰਸਿਟੀਆਂ, ਚੰਡੀਗੜ੍ਹ ਯੂਨੀਵਰਸਿਟੀ, ਐਮਿਟੀ ਯੂਨੀਵਰਸਿਟੀ, ਦੀਨ ਬੰਧੂ ਯੂਨੀਵਰਸਿਟੀ, ਸਲਾਈਟ ਅਤੇ ਉਦਯੋਗ ਜਗਤ ਤੋਂ ਮਾਹਿਰ ਵਿਗਿਆਨੀਆਂ ਨੇ ਸੰਬੋਧਨ ਕੀਤਾ | ਇਸ ਮੌਕੇ ਡਾਇਰੈਕਟਰ ਪ੍ਰੋ. ਮਨੀਕਾਂਤ ਪਸਵਾਨ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਭਾਗੀਦਾਰਾਂ ਨੂੰ ਵਿਭਿੰਨ ਖੇਤਰਾਂ ਦੀ ਸਿੱਖਿਆ, ਖੋਜ-ਮੁੱਖ ਸੋਚ, ਅਤੇ ਸਸਟੇਨਏਬਲ ਡਿਵੈਲਪਮੈਂਟ ਗੋਲਜ਼ ਦੀ ਗਹਿਰੀ ਸਮਝ ਦੇਵੇਗਾ | ਦੀਨ ਬੰਧੂ ਯੂਨੀਵਰਸਿਟੀ ਦੇ ਪ੍ਰੋ. ਪਰਦੀਪ ਸ਼ਰਮਾ ਨੇ ਸ਼ਾਨਦਾਰ ਵਿਵਸਥਾ ਲਈ ਡਾ. ਸੁਭੀਤਾ ਭਗਤ ਅਤੇ ਉਨ੍ਹਾਂ ਦੀ ਟੀਮ ਦੀ ਪ੍ਰਸ਼ੰਸਾ ਕੀਤੀ |