07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਐਜੂਕੇਸ਼ਨ ਮਸਟ ਸੁਸਾਇਟੀ ਅਹਿਮਦਗੜ੍ਹ ਨੇ ਭਾਰਤ ਸ਼ਿਖਸਾ ਰਤਨ ਪੁਰਸਕਾਰ ਹਾਸਿਲ ਕੀਤਾ <br/>

Ad Position 21
repet_subhas-goyals [Copy P29]
ਨਵੀਂ ਦਿੱਲੀ ਵਿਖੇ ਅਹਿਮਦਗੜ੍ਹ ਦੀ ਐਜੂਕੇਸ਼ਨ ਮਸਟ ਸੁਸਾਇਟੀ ਦੇ ਮੁਖੀ ਭਾਰਤ ਸਿੱਖਿਆ ਰਤਨ ਐਵਾਰਡ ਹਾਸਿਲ ਕਰਦੇ ਹੋਏ | ਤਸਵੀਰ: ਪੁਰੀ <br/> 24-12-2025
ਅਹਿਮਦਗੜ੍ਹ, 23 ਦਸੰਬਰ (ਰਵਿੰਦਰ ਪੁਰੀ)-ਦੇਸ਼ ਦੀ ਪ੍ਰਮੁੱਖ ਸੰਸਥਾ Tਇਕਨੋਮਿਕ ਐਂਡ ਸੋਸ਼ਲ ਡਿਵੱਲਮੈਂਟ ਫਾਉਂਡੇਸ਼ਨU ਨਵੀਂ ਦਿੱਲੀ ਵਲੋਂ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਰੋਹ ਮੌਕੇ ਦੇਸ਼ ਦੀਆਂ ਵੱਖ-ਵੱਖ ਰਾਜਾਂ ਨਾਲ ਸਬੰਧਤ ਸਭਾ ਸੁਸਾਇਟੀਆਂ ਜੋ ਸਿੱਖਿਆ ਦੇ ਖੇਤਰ 'ਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਜਿਨ੍ਹਾਂ ਵਿਚ ਉੱਤਮ ਸੁਸਾਇਟੀਆਂ ਨੂੰ ਸਨਮਾਨਿਤ ਕੀਤਾ ਗਿਆ | ਪੰਜਾਬ ਵਿਚੋਂ ਇਹ ਮਾਣ ਅਹਿਮਦਗੜ੍ਹ ਦੀ ਪਿਛਲੇ ਦਸ ਸਾਲਾਂ ਤੋਂ ਸਿੱਖਿਆ ਦੇ ਪਸਾਰ ਲਈ ਵੱਡੇ ਪੱਧਰ 'ਤੇ ਉਪਰਾਲੇ ਕਰਦੀ ਆ ਰਹੀ ਸੁਸਾਇਟੀ ਨੂੰ ਬਖਸਿਆ ਗਿਆ ਹੈ | ਐਜੂਕੇਸ਼ਨ ਮਸਟ ਸੁਸਾਇਟੀ ਵਲੋਂ ਅਵਾਰਡ ਲੈਣ ਪਹੁੰਚੇ ਪ੍ਰਧਾਨ ਡਾ. ਪੁਨੀਤ ਹਿੰਦ, ਰਾਕੇਸ਼ ਜੈਨ, ਕੁਲਭੂਸ਼ਨ ਗਰਗ, ਵਿਕਾਸ ਜਿੰਦਲ, ਅਕੁੰਸ਼ ਗੋਇਲ ਆਦਿ ਨੂੰ ਐਵਾਰਡ ਦੇ ਨਾਲ ਪ੍ਰਸੰਸਾ ਪੱਤਰ ਵੀ ਭੇਂਟ ਕੀਤੇ ਗਏ | ਜਿੱਥੇ ਫਾੳਾੂਡੇਸ਼ਨ ਦੇ ਸਕੱਤਰ ਐੱਚ.ਐੱਸ. ਰਾਵਤ ਨੇ ਹਾਜਿਰ ਮਹਿਮਾਨਾ ਨੂੰ ਅਹਿਮਦਗੜ੍ਹ ਇਲਾਕੇ 'ਚ ਸਿੱਖਿਆ ਦੇ ਖੇਤਰ 'ਚ ਪਿਛਲੇ 10 ਸਾਲਾਂ ਤੋਂ ਇਸ ਸੁਸਾਇਟੀ ਵਲੋਂ ਕੀਤੇ ਜਾ ਰਹੇ ਸ਼ਾਨਦਾਰ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਖੂਬ ਪ੍ਰਸ਼ੰਸਾ ਕੀਤੀ | ਇਸ ਮੌਕੇ 'ਤੇ ਡਾ. ਦਿਨੇਸ਼ ਉਪਾਧਿਆ ਸਾਬਕਾ ਡਾਇਰੈਕਟਰ ਆਯੂਸ਼ ਮਨਿਸਟਰੀ ਭਾਰਤ ਸਰਕਾਰ ਅਤੇ ਸਾਬਕਾ ਕੈਬਨਿਟ ਮੰਤਰੀ ਉੱਤਰਾਖੰਡ ਸ਼੍ਰੀ ਕਮਲ ਸਿੰਘ ਨੇਗੀ ਨੇ ਅਵਾਰਡ ਦਿੱਤੇ ਅਤੇ ਵਿਸ਼ੇਸ਼ ਕਰ ਕੇ ਸੁਸਾਇਟੀ ਦੇ ਮੈਂਬਰਾਂ ਨਾਲ ਵਾਰਤਾਲਾਪ ਵੀ ਕੀਤੀ | ਜ਼ਿਕਰਯੋਗ ਹੈ ਕਿ ਐਜੂਕੇਸ਼ਨ ਮਸਟ ਸੁਸਾਇਟੀ ਅਹਿਮਦਗੜ੍ਹ ਵਿਖੇ ਇੱਕ ਬੁੱਕ ਬੈਂਕ (ਲਾਇਬ੍ਰੇਰੀ) ਵੀ ਚਲਾ ਰਹੀ ਹੈ, ਜਿੱਥੋਂ ਇਲਾਕੇ ਦੇ ਵੱਡੀ ਗਿਣਤੀ 'ਚ ਵਿਦਿਆਰਥੀ ਕਿਤਾਬਾਂ ਹਾਸਿਲ ਕਰਦੇ ਹਨ ਅਤੇ ਨਾਲ ਹੀ ਸੁਸਾਇਟੀ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾਂਦੇ ਹਨ | ਸੁਸਾਇਟੀ ਦੇ ਮੁੱਖ ਪ੍ਰਬੰਧਕ ਨਰੇਸ਼ ਮਿੱਤਲ, ਨਿਤਨ ਬਬਲ, ਰਾਹੁਲ ਗੋਇਲ, ਅਕੁੰਸ਼ ਗੋਇਲ, ਸੰਦੀਪ ਸਿੰਗਲਾ, ਉਮਾਕਾਂਤ ਗੋਇਲ, ਸੰਜੀਵ ਗੋਇਲ, ਸੰਜੀਵ ਜੈਨ, ਵਿਨਿਤ ਗੋਇਲ, ਮਨੀਸ਼ ਸਿੰਗਲਾ, ਅਰੀਹਾਤ ਜਿੰਦਲ, ਕਲਿਆਣ ਗਰਗ, ਚਿਤੇਸ਼ ਜਿੰਦਲ, ਦੀਪਕ ਗੋਇਲ ਨੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਨੇ ਵੀ ਸੰਸਥਾ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ <br/> ਅਗਲੀ ਖ਼ਬਰ ਸਲਾਇਟ ਵਿਖੇ ਫੈਕਲਟੀ ਵਿਕਾਸ ਪ੍ਰੋਗਰਾਮ ਕਰਵਾਇਆ <br/>
Ad Position 24