07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Ad Position 21
repet_subhas-goyals [Copy P29]
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਕੀਰਤਨ ਵਿਖਿਆਨ ਕਰਦੇ ਹੋਏ ਭਾਈ ਰੇਸ਼ਮ ਸਿੰਘ | ਤਸਵੀਰ: ਵਿਨੋਦ <br/> 24-12-2025
ਲੌਂਗੋਵਾਲ, 23 ਦਸੰਬਰ (ਵਿਨੋਦ, ਖੰਨਾ)-ਸ੍ਰੀ ਚੰਦਰ ਗਊਸ਼ਾਲਾ ਡੇਰਾ ਨਿੰਮ ਵਾਲਾ ਪਿੰਡ ਸ਼ੇਰੋਂ ਵਲੋਂ ਸੁਨਾਮ ਰੋਡ 'ਤੇ ਪੈਂਦੇ ਪੈਟਰੋਲ ਪੰਪ ਉੱਤੇ ਪਿੰਡ ਸ਼ੇਰੋਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਜਗਤ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਮਹਾਂ ਮੰਡਲੇਸ਼ਵਰ ਡਾ. ਸਵਾਮੀ ਚੰਦਰ ਮੁਨੀ ਦੀ ਦੇਖ ਰੇਖ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕਰਵਾਏ ਗਏ | ਤਿੰਨੇ ਦਿਨ ਨਗਰ ਨਿਵਾਸੀਆਂ ਵਲੋਂ ਸ਼ਰਧਾ ਪੂਰਵਕ ਸੇਵਾ ਕੀਤੀ ਗਈ ਅਤੇ ਰੱਬੀ ਬਾਣੀ ਸਰਵਣ ਕੀਤੀ ਗਈ | ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ ਸਾਹਿਬਜ਼ਾਦਿਆਂ ਨੂੰ ਅਕੀਦਤ ਭੇਟ ਕੀਤੀ | ਇਸ ਮੌਕੇ ਗੁਰਦੁਆਰਾ ਸੰਤ ਅਤਰ ਸਿੰਘ ਦੇ ਹੈੱਡ ਗ੍ਰੰਥੀ ਭਾਈ ਰੇਸ਼ਮ ਸਿੰਘ ਨੇ ਕੀਰਤਨ ਵਿਚਾਰਾਂ ਕਰਦਿਆਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੈਰਾਗਮਈ ਬਿਰਤਾਂਤ, ਇਤਿਹਾਸ ਅਤੇ ਮਹੱਤਤਾ ਬਾਰੇ ਵਿਸਥਾਰਪੂਰਵਕ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ | ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਐਡ. ਗੁਰਤੇਗ ਸਿੰਘ ਲੌਂਗੋਵਾਲ, ਹਰਮਨਦੇਵ ਸਿੰਘ ਬਾਜਵਾ, ਕੁਲਦੀਪ ਸਿੰਘ ਸਿੱਖ ਸੁਸਾਇਟੀ ਪ੍ਰਧਾਨ, ਕੇਵਲ ਸਿੰਘ ਸਾ. ਸਰਪੰਚ, ਕੁਲਵਿੰਦਰ ਸਿੰਘ, ਚਮਕੌਰ ਸਿੰਘ, ਗੁਰਚਰਨ ਸਿੰਘ ਪੰਚ, ਬਲਜਿੰਦਰ ਸਿੰਘ ਵਲੈਤੀ, ਅਮਰਜੀਤ ਸਿੰਘ, ਬਿੱਕਰ ਸਿੰਘ ਸਰਪੰਚ, ਨਰਿੰਦਰ ਸਿੰਘ ਮੰਡਲ ਪ੍ਰਧਾਨ, ਦਰਸ਼ਨ ਰਾਮ ਸਾਸ਼ਤਰੀ, ਭੋਲਾ ਸਿੰਘ, ਅਜਮੇਰ ਸਿੰਘ, ਦਿਲਪ੍ਰੀਤ ਸਿੰਘ ਮੈਂਬਰ, ਰਾਮ ਸਿੰਘ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਅੰਬੇਡਕਰ ਮਿਸ਼ਨ ਖੇੜੀ ਚੰਦਵਾ ਵਿਖੇ ਅੱਖਾਂ ਦਾ ਕੈਂਪ ਅੱਜ-ਕਾਂਗੜਾ ਅਗਲੀ ਖ਼ਬਰ ਬੱਚਿਆਂ ਨੇ ਖੇਤਾਂ ਨੂੰ ਨੇੜਿਓਾ ਜਾਣਿਆ <br/>
Ad Position 24