08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅਧਿਆਪਕ ਸਲੀਮ ਮੁਹੰਮਦ ਨੇ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਵਿਚ ਪਹਿਲਾ ਸਥਾਨ ਹਾਸਿਲ ਕੀਤਾ <br/>

Ad Position 21
No active advertisement
ਕੰਪਿਊਟਰ ਅਧਿਆਪਕ ਸਲੀਮ ਮੁਹੰਮਦ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ : ਗੁਰਪ੍ਰੀਤ ਸਿੰਘ ਚੀਮਾ <br/> 25-12-2025
ਸੰਦੌੜ, 24 ਦਸੰਬਰ (ਗੁਰਪ੍ਰੀਤ ਸਿੰਘ ਚੀਮਾ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਸੈਸ਼ਨ 2025-26 ਵਿਚ ਸਰਕਾਰੀ ਹਾਈ ਸਕੂਲ ਖ਼ੁਰਦ ਵਿਖੇ ਤਾਇਨਾਤ ਅਧਿਆਪਕ ਕੰਪਿਊਟਰ ਅਧਿਆਪਕ ਸਲੀਮ ਮੁਹੰਮਦ ਨੇ ਨਵੀਨ ਤਕਨੀਕੀ ਸੋਚ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ | ਇਹ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਕਰਵਾਇਆ ਗਿਆ | ਇਸ ਮੁਕਾਬਲੇ ਦੌਰਾਨ ਸਲੀਮ ਮੁਹੰਮਦ ਵਲੋਂ ਇੱਕ ਨਵੀਨ ਮੋਬਾਈਲ ਐਪ ਪੇਸ਼ ਕੀਤੀ ਗਈ ਜੋ ਕਿ ਗੂਗਲ ਪਲੇ ਸਟੋਰ 'ਤੇ ਉਪਲਬਧ ਹੈ | ਇਸ ਐਪ ਵਿਚ ਗੇਮਿੰਗ ਤਕਨੀਕ ਦੀ ਵਰਤੋਂ ਕਰ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲੈਸਨ-ਵਾਈਜ਼ ਪ੍ਰੈਕਟਿਸ ਕਰਵਾਈ ਜਾਂਦੀ ਹੈ ਜਿਸ ਨਾਲ ਬੱਚਿਆਂ ਵਿਚ ਸਿੱਖਣ ਪ੍ਰਤੀ ਰੁਚੀ ਵਧਦੀ ਹੈ ਅਤੇ ਪੜ੍ਹਾਈ ਨੂੰ ਆਸਾਨ ਅਤੇ ਰੋਚਿਕ ਬਣਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਸੈਸ਼ਨ 2022-23 ਦੌਰਾਨ ਵੀ ਸਲੀਮ ਮੁਹੰਮਦ ਨੇ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਨਾਲ ਹੀ ਪੰਜਾਬ ਪੱਧਰ ਤੇ ਟੀਚਰ ਫੈਸਟ ਵਿਚ ਦੂਸਰਾ ਸਥਾਨ ਪ੍ਰਾਪਤ ਕਰ ਕੇ ਜ਼ਿਲ੍ਹਾ ਮਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਲਈ ਬਚਾਅ ਤੇ ਸੁਰੱਖਿਆ ਤਹਿਤ ਵਰਕਸ਼ਾਪ <br/> ਅਗਲੀ ਖ਼ਬਰ ਸਲਾਇਟ ਲੌਂਗੋਵਾਲ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਉਦਘਾਟਨ <br/>
Ad Position 24