30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਹੜ੍ਹ ਪੀੜਤਾਂ ਲਈ ਮਿਸਾਲ ਬਣੀ ਬੀਬੀ ਅੰਗਰੇਜ਼ ਕੌਰ ਮਹਿਲਾਂ ਚੌਕ <br/>

Ad Position 21
No active advertisement
ਕੰਨਾਂ ਦੀਆਂ ਵਾਲੀਆਂ ਦੇ ਕੇ ਅੰਗਰੇਜ਼ ਕੌਰ ਨੂੰ ਸਨਮਾਨਿਤ ਕਰਦੇ ਹੋਏ ਜਥੇਬੰਦੀਆਂ ਦੇ ਆਗੂ ਤੇ ਵਾਲੀਆਂ ਪਾਉਂਦੀਆਂ ਅÏਰਤਾਂ | ਤਸਵੀਰ: ਜਸਵੀਰ ਸਿੰਘ ਔਜਲਾ <br/> 26-12-2025
ਦਿੜ੍ਹਬਾ ਮੰਡੀ, 25 ਦਸੰਬਰ (ਜਸਵੀਰ ਸਿੰਘ ਅÏਜਲਾ, ਹਰਬੰਸ ਸਿੰਘ ਛਾਜਲੀ)-ਜਿੱਥੇ ਹੜ੍ਹ ਪੀੜਤਾਂ ਲਈ ਪੰਜਾਬ ਦੇ ਲੋਕਾਂ ਨੇ ਮੋਹਰੀ ਹੋ ਕੇ ਆਪਣਾ ਯੋਗਦਾਨ ਪਾਇਆ ਹੈ ਉਥੇ ਇੱਕ ਮਹਿਲਾ ਚੌਕ ਦੀ ਬੀਬੀ ਅੰਗਰੇਜ਼ ਕੌਰ ਵੀ ਆਪਣੇ ਕੰਨਾਂ ਦੀਆਂ ਵਾਲੀਆਂ ਲਾ ਕੇ ਦੇਣ ਦਾ ਫ਼ਰਜ਼ ਨਿਭਾਇਆ ਹੈ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦਿੜ੍ਹਬਾ ਬਲਾਕ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਪਿੰਡ ਇਕਾਈ ਮਹਿਲਾਂ ਚੌਂਕ ਦੇ ਪ੍ਰਧਾਨ ਜਗਜੀਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਪਿੰਡ ਮਹਿਲਾਂ ਚੌਂਕ ਦੀ ਜਥੇਬੰਦੀ ਦੀ ਮੈਂਬਰ ਭੈਣ ਅੰਗਰੇਜ਼ ਕੌਰ ਨੇ ਹੜ੍ਹ ਪੀੜਤਾਂ ਲਈ ਜਦ ਪਿੰਡ ਵਿਚ ਜਥੇਬੰਦੀ ਵਲੋਂ ਫ਼ੰਡ ਅਤੇ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਸੀ ਤਾਂ ਉਸ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਹੜ੍ਹ ਪੀੜਤਾਂ ਲਈ ਜਥੇਬੰਦੀ ਦੇ ਆਗੂਆਂ ਨੂੰ ਭੇਟ ਕੀਤੀਆਂ ਸਨ | ਜਦ ਪੈਪਸੀ ਕੋ ਵਰਕਰ ਜਥੇਬੰਦੀ ਦੇ ਆਗੂਆਂ ਨੂੰ ਪਤਾ ਲੱਗਿਆ ਕਿ ਭੈਣ ਅੰਗਰੇਜ਼ ਕੌਰ ਦੇ ਪਤੀ ਦੀ ਮੌਤ ਲਗਭਗ 20 ਸਾਲ ਪਹਿਲਾਂ ਹੋ ਚੁੱਕੀ ਹੈ ਅਤੇ ਜਿਸ ਦੇ ਇੱਕ ਪੁੱਤਰ ਹੈ ਜੋ ਉਹ ਵੀ ਬੇਰੁਜ਼ਗਾਰ ਹੈ ਅਤੇ ਜਿਸ ਕੋਲ ਸਿਰਫ਼ 4 ਕਨਾਲ ਜ਼ਮੀਨ ਹੀ ਹੈ ਤੇ ਫਿਰ ਵੀ ਭੈਣ ਨੇ ਵੱਡਾ ਜਿਗਰਾ ਕਰ ਕੇ ਪੀੜਤ ਲੋਕਾਂ ਦੀ ਮਦਦ ਕਰਨ ਵਾਸਤੇ ਸੁਨੇਹਾ ਦਿੱਤਾ ਹੈ | ਉਸ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਅੱਜ ਪਿੰਡ ਮਹਿਲਾਂ ਚੌਂਕ ਵਿਖੇ ਬੀਕੇਯੂ ਏਕਤਾ ਉਗਰਾਹਾਂ ਦੀ ਆਗੂ ਟੀਮ ਅਤੇ ਪੈਪਸੀ ਕੋ ਵਰਕਰ ਯੂਨੀਅਨ ਦੀ ਆਗੂ ਟੀਮ ਨੇ ਪਹੁੰਚ ਕੇ ਇਕਾਈ ਦੀਆਂ ਅÏਰਤ ਆਗੂ ਜਸਵਿੰਦਰ ਕੌਰ ਭਰਪੂਰ ਕੌਰ ਲਾਭ ਕੌਰ ਅਤੇ ਹੋਰ ਅÏਰਤ ਆਗੂਆਂ ਦੀ ਹਾਜ਼ਰੀ ਦੇ ਵਿਚ ਭੈਣ ਅੰਗਰੇਜ਼ ਕੌਰ ਨੂੰ ਕੰਨਾਂ ਦੀਆਂ ਵਾਲੀਆਂ ਪਾ ਕੇ ਉਸ ਦੇ ਕੰਨ ਦੁਬਾਰਾ ਢਕੇ ਗਏ ਅਤੇ ਇਹ ਬਹੁਤ ਵੱਡਾ ਸੁਨੇਹਾ ਸਮਾਜ ਨੂੰ ਦਿੱਤਾ ਕਿ ਜਦ ਤੁਸੀਂ ਕਿਸੇ ਪੀੜਤਾਂ ਦੀ ਮਦਦ ਲਈ ਅੱਗੇ ਆਉਂਦੇ ਹੋ ਤਾਂ ਸੰਘਰਸ਼ੀ ਲੋਕ ਹਮੇਸ਼ਾ ਇੱਕ ਦੂਜੇ ਨਾਲ ਮੋਢਾ ਲਾਕੇ ਖੜਦੇ ਹਨ | ਇਸ ਮੌਕੇ ਭਵਾਨੀਗੜ੍ਹ ਬਲਾਕ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਬਲਵਿੰਦਰ ਸਿੰਘ ਘਨੌੜ ਜਸਵੀਰ ਸਿੰਘ ਗੱਗੜਪੁਰ ਸਮੇਤ ਦਿੜ੍ਹਬਾ ਬਲਾਕ ਦੇ ਖ਼ਜ਼ਾਨਚੀ ਜਗਦੀਪ ਸਿੰਘ ਮਹਿਲਾਂ ਇਕਾਈ ਦੇ ਆਗੂ ਚਮਕੌਰ ਸਿੰਘ ਦਰਸ਼ਨ ਸਿੰਘ ਮਾਨ ਜੱਗਾ ਮਾਨ ਕੁਲਦੀਪ ਮਾਨ ਸਮੇਤ ਹੋਰ ਵੀ ਕਿਸਾਨ ਆਗੂ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਪੈਦਲ ਯਾਤਰਾ ਸ਼ੁਰੂ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦੇ ਫ਼ਿਲਮ ਦਿਖਾਈ
Ad Position 24