ਧੂਰੀ, 25 ਦਸੰਬਰ (ਲਖਵੀਰ ਸਿੰਘ ਧਾਂਦਰਾ) - ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਕੈਨਡਾ ਵੇਅ ਐਜੂਕੇਸ਼ਨ ਧੂਰੀ ਵਲੋਂ ਸ੍ਰੀ ਫਤਿਹਗੜ੍ਹ ਸਾਹਿਬ ਲਈ ਪੈਦਲ ਯਾਤਰਾ ਪਿੰਡ ਈਸੀ ਤੋਂ ਸ਼ੁਰੂ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਨੈਡਾ ਵੇਅ ਐਜੂਕੇਸ਼ਨ ਧੂਰੀ ਦੇ ਐਮ.ਡੀ ਸਰਪੰਚ ਜਗਰਾਜ ਸਿੰਘ ਸ਼ੇਰਪੁਰ ਸੋਢੀਆ, ਰਣਜੀਤ ਸਿੰਘ ਕਾਕਾ ਸਾਬਕਾ ਸਰਪੰਚ ਈਸੀ ਅਤੇ ਹਰਜੀਤ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਕੈਨੇਡਾ ਵੇਅ ਐਜੂਕੇਸ਼ਨ ਧੂਰੀ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਹਰ ਸਾਲ ਸ੍ਰੀ ਫਤਿਹਗੜ੍ਹ ਸਾਹਿਬ ਲਈ ਇਹ ਯਾਤਰਾ ਜਾਂਦੀ ਹੈ ਅਤੇ ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਸਾਨੂੰ ਸਾਡੇ ਗੁਰੂਆਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਜਗਰਾਜ ਸਿੰਘ ਸਰਪੰਚ ਸ਼ੇਰਪੁਰ ਸੋਢੀਆ, ਰਣਜੀਤ ਸਿੰਘ ਕਾਕਾ ਸਾਬਕਾ ਸਰਪੰਚ ਈਸੀ, ਹਰਜੀਤ ਸਿੰਘ ਰਾਜੋਮਾਜਰਾ, ਗੁਰਪਿਆਰ ਸਿੰਘ ਧੂਰਾ, ਜਗਸੀਰ ਸਿੰਘ ਸਰਪੰਚ ਰੁੜਕਾ, ਨਵਜੋਤ ਸਿੰਘ ਗਰੇਵਾਲ ਸਾਬਕਾ ਸਰਪੰਚ ਹਸਨਪੁਰ, ਤੇਜ਼ੀ ਹਸਨਪੁਰ ਅਤੇ ਜੁਗਰਾਜ ਰੁੜਕਾ ਵੀ ਹਾਜ਼ਰ ਸਨ |