14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕਾਂਗਰਸ ਪਾਰਟੀ ਨੂੰ ਪਿੰਡ ਪੱਧਰ 'ਤੇ ਹੋਰ ਮਜ਼ਬੂਤ ਬਣਾਉਣ ਲਈ ਪਿੰਡ-ਪਿੰਡ ਵਰਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ-ਬੀਬੀ ਕਾਂਤਾ ਕੁਠਾਲਾ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਮਹਿਲ ਕਲਾਂ, 28 ਦਸੰਬਰ (ਅਵਤਾਰ ਸਿੰਘ ਅਣਖੀ)-ਕਾਂਗਰਸ ਪਾਰਟੀ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਬਣਾਉਣ ਲਈ ਪਿੰਡ-ਪਿੰਡ ਵਰਕਰ ਮੀਟਿੰਗਾਂ ਦੀ ਮੁਹਿੰਮ ਚਲਾਈ ਗਈ ਹੈ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੀਬੀ ਕਾਂਤਾ ਕੁਠਾਲਾ ਨੇ ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਮਹਿਲ ਕਲਾਂ ਹਲਕੇ ਅੰਦਰ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਸ਼ਾਮਿਲ ਹੁੰਦੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਨੇੜਿਉਂ ਚੰਗੀ ਤਰਾਂ ਜਾਣਦੇ ਹਨ | ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਉਹ ਹਲਕਾ ਮਹਿਲ ਕਲਾਂ ਦੇ ਹਰ ਪਿੰਡ 'ਚ ਜਾ ਕੇ ਵਰਕਰ ਮੀਟਿੰਗਾਂ ਕਰਨ ਉਪਰੰਤ ਕਾਂਗਰਸ ਪਾਰਟੀ ਦੇ ਮੁੱਖ ਧੁਰੇ ਹਰ ਵਰਗ ਦੇ ਲੋਕਾਂ ਨੂੰ ਜੋੜਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ | ਬੀਬੀ ਕਾਂਤਾ ਕੁਠਾਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਵ: ਡਾ: ਮਨਮੋਹਨ ਸਿੰਘ ਵਲੋਂ ਆਪਣੇ ਕਾਰਜਕਾਲ ਦੌਰਾਨ ਕਿਰਤੀ ਲੋਕਾਂ ਦੀ ਭਲਾਈ ਲਈ ਮਨਰੇਗਾ ਕਾਨੂੰਨ ਤਹਿਤ 100 ਦਿਨ ਰੁਜ਼ਗਾਰ ਦੀ ਗਰੰਟੀ ਦਿੱਤੀ ਸੀ | ਜਿਸ ਨਾਲ ਗ਼ਰੀਬ ਮਜ਼ਦੂਰ ਵਰਗ ਨੂੰ ਭਾਰੀ ਲਾਭ ਪ੍ਰਾਪਤ ਹੋਇਆ | ਪਰ ਹੁਣ ਕੇਂਦਰ ਸਰਕਾਰ ਨੇ ਇਸ ਸਕੀਮ ਨੂੰ ਅਮਲੀ ਰੂਪ 'ਚ ਪਿੰਡ ਪਿੰਡ ਲਾਗੂ ਕਰਨ, ਫ਼ੰਡਾਂ 'ਚ ਵਾਧਾ ਕਰ ਕੇ ਇਸ ਦਾ ਘੇਰਾ ਹੋਰ ਵਿਸ਼ਾਲ ਕਰਨ ਦੀ ਥਾਂ ਮਨਰੇਗਾ ਦਾ ਨਾਂਅ ਬਦਲਣ ਅਤੇ ਹੌਲੀ ਹੌਲੀ ਖ਼ਤਮ ਕਰਨ, ਫ਼ੰਡਾਂ ਉਪਰ ਭਾਰੀ ਕੱਟ ਲਗਾਉਣ, ਬਿਜਲੀ ਸੋਧ ਬਿੱਲ, ਸੀਡ ਬਿੱਲ ਲਿਆ ਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮ ਮਾਰੂ ਹੋਣ ਦਾ ਸਬੂਤ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਮਨਰੇਗਾ ਰੁਜ਼ਗਾਰ ਯੋਜਨਾ ਨੂੰ ਮੁੜ ਬਹਾਲ ਕਰਵਾਉਣ ਲਈ ਦੇਸ਼ ਭਰ 'ਚ ਸੰਘਰਸ਼ ਦਾ ਬਿਗਲ ਵਜਾਇਆ ਜਾ ਚੁੱਕਾ ਹੈ | ਇਸ ਮੌਕੇ ਮਨਰੇਗਾ ਮਜ਼ਦੂਰ ਪਰਿਵਾਰਾਂ ਨਾਲ ਕਾਂਗਰਸ ਚਟਾਨ ਵਾਂਗ ਖੜੀ ਹੈ | ਉਨ੍ਹਾਂ ਸਮੂਹ ਕਿਰਤੀ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਲਾਮਬੰਦ ਹੋਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਸੜਕ ਦਾ ਟੋਟਾ ਬਣਨਾ ਹੋਇਆ ਸ਼ੁਰੂ-ਡਾ: ਗੁਰਜਿੰਦਰ ਸਿੰਘ ਅਗਲੀ ਖ਼ਬਰ ਪਿੰਡ ਭੋਤਨਾ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਾਕੀ ਟੂਰਨਾਮੈਂਟ 30 ਤੇ 31 ਨੂੰ <br/>
Ad Position 24