14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਹਲਕਾ ਵਿਧਾਇਕ ਦੇ ਯਤਨਾਂ ਸਦਕਾ ਸੜਕ ਦਾ ਟੋਟਾ ਬਣਨਾ ਹੋਇਆ ਸ਼ੁਰੂ-ਡਾ: ਗੁਰਜਿੰਦਰ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਸ਼ਹਿਣਾ, 28 ਦਸੰਬਰ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ ਨੇੜੇ ਨੈਸ਼ਨਲ ਹਾਈਵੇ ਨੂੰ ਜੋੜਦਾ ਸੜਕ ਦਾ ਟੋਟਾ, ਜੋ ਪਿਛਲੇ ਕਈ ਸਾਲਾਂ ਤੋਂ ਟੱੁਟਿਆ ਹੋਣ ਕਾਰਨ ਇੱਥੋਂ ਲੰਘਣ ਵਾਲਿਆਂ ਲਈ ਮੁਸੀਬਤ ਦਾ ਰਾਹ ਸੀ | ਇਹ ਜਾਣਕਾਰੀ ਦਿੰਦਿਆਂ ਪੱਖੋ ਕੈਂਚੀਆਂ ਦੇ ਸਰਪੰਚ ਡਾ: ਗੁਰਜਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਦੇ ਮੌਸਮ ਦੌਰਾਨ ਇੱਥੋਂ ਲੰਘਣਾ ਹੋਰ ਵੀ ਦੱੁਭਰ ਹੋ ਜਾਂਦਾ ਸੀ | ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਧਿਆਨ ਵਿਚ ਮਸਲਾ ਲਿਆਂਦੇ ਜਾਣ 'ਤੇ ਉਨ੍ਹਾਂ ਇਸ ਸੜਕ ਦੇ ਟੋਟੇ ਦਾ ਨਿਰਮਾਣ ਕਰਵਾਉਣ ਲਈ ਤੁਰੰਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ | ਸਰਪੰਚ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਸੜਕ ਦਾ ਕੰਮ ਤੁਰੰਤ ਹੀ ਸ਼ੁਰੂ ਕਰ ਦਿੱਤਾ ਗਿਆ | ਜੇ.ਸੀ.ਬੀ. ਦੀ ਮਦਦ ਨਾਲ ਰਸਤੇ ਵਿਚ ਬਣੇ ਟੋਇਆਂ ਨੂੰ ਪੱਧਰ ਕਰਨ ਉਪਰੰਤ ਬਜਰੀ ਪਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਜਦ ਤਕ ਸੜਕ ਨਹੀਂ ਬਣਦੀ ਤਦ ਤਕ ਟੈ੍ਰਫਿਕ ਦੇ ਬਦਲਵੇਂ ਪ੍ਰਬੰਧ ਵੀ ਅਧਿਕਾਰੀਆਂ ਵਲੋਂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸੜਕ ਟੱੁਟੀ ਹੋਣ ਕਾਰਨ ਕਈ ਗੱਡੀਆਂ ਵਾਲੇ ਚੌਂਕ ਵਿਚੋਂ ਸਿੱਧੇ ਹੀ ਲੰਘ ਜਾਂਦੇ ਸਨ | ਜਿਸ ਕਾਰਨ ਹਾਦਸੇ ਵਾਪਰਦੇ ਸਨ | ਹਲਕਾ ਵਿਧਾਇਕ ਦਾ ਸਮੂਹ ਵਾਸੀਆਂ ਵਲੋਂ ਧੰਨਵਾਦ ਵੀ ਕੀਤਾ | ਇਸ ਮੌਕੇ ਮਲਕੀਤ ਸਿੰਘ ਰਾਜਾ ਪੰਚ, ਰਾਜ ਕੁਮਾਰ ਪੰਚ, ਸੁਖਮੰਦਰ ਸਿੰਘ ਤਲਵੰਡੀ ਸਾਬਕਾ ਪੰਚ, ਬਲਜੀਤ ਸਿੰਘ ਸਾਬਕਾ ਪੰਚ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਭੰਗੂ ਨੇ ਰਜਵਾਹੇ ਦੇ ਖ਼ਤਰਨਾਕ ਪੁਲ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਨੂੰ ਪਿੰਡ ਪੱਧਰ 'ਤੇ ਹੋਰ ਮਜ਼ਬੂਤ ਬਣਾਉਣ ਲਈ ਪਿੰਡ-ਪਿੰਡ ਵਰਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ-ਬੀਬੀ...
Ad Position 24