ਸੰਗਰੂਰ, 30 ਦਸੰਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਸੰਗਰੂਰ ਪੁਲਿਸ ਦੀ 2025 ਦੌਰਾਨ ਵਧੀਆ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ ਗਜ਼ਟਿਡ ਅਧਿਕਾਰੀਆਂ ਨੂੰ 121 ਪ੍ਰਸੰਸਾ ਪੱਤਰ, ਦੂਸਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 198, ਡੀ.ਜੀ.ਪੀ ਡਿਸਕਾਂ, 1 ਮੁੱਖ ਮੰਤਰੀ ਮੈਡਲ, 9 ਲੋਕਲ ਰੈਂਕ, 12124 ਪ੍ਰਸੰਸਾ ਪੱਤਰ ਅਤੇ 13 ਲੱਖ 58 ਹਜਾਰ ਰੁਪਏ ਨਗਦ ਇਨਾਮ ਮਿਲੇ ਹਨ | ਅੱਜ ਇੱਥੇ ਉਨ੍ਹਾਂ ਦੱਸਿਆ ਕਿ ਇਸ ਮਹੀਨੇ ਜ਼ਿਲ੍ਹੇ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦੌਰਾਨ ਕਿਸੇ ਧਿਰ ਵਲੋਂ ਵੀ ਪੁਲਿਸ ਪ੍ਰਤੀ ਸ਼ਿਕਾਇਤ ਨਹੀਂ ਮਿਲੀ ਅਤੇ ਇਹ ਚੋਣਾਂ ਪੂਰੀ ਤਰ੍ਹਾਂ ਅਮਨ ਅਮਾਨ ਨਿੱਬੜੀਆਂ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਜਿੱਥੇ ਆਮ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਉੱਥੇ ਸਮਾਜ ਵਿਰੋਧੀ ਅਨਸਰਾਂ ਉੱਤੇ ਸ਼ਿਕੰਜਾ ਕਸ ਕੇ ਰੱਖਦੀ ਹੈ | ਸ੍ਰੀ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ 2 ਅੰਨ੍ਹੇ ਕਤਲ ਕੇਸ ਹੱਲ ਕੀਤੇ ਗਏ ਹਨ ਅਤੇ ਚੋਰੀਸ਼ੁਦਾ 133 ਵਹੀਕਲ ਬਰਾਮਦ ਕਰਵਾਏ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਸਾਲ ਦੌਰਾਨ 119 ਭਗੌੜਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ |