03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਸ਼ਾ ਤਸਕਰਾਂ ਉੱਤੇ ਜ਼ਿਲ੍ਹਾ ਪੁਲਿਸ ਸੰਗਰੂਰ ਨੇ ਕੱਸਿਆ ਸ਼ਿਕੰਜਾ, 1313 ਵਿਅਕਤੀ ਗਿ੍ਫ਼ਤਾਰ-ਚਾਹਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025
ਸੰਗਰੂਰ, 30 ਦਸੰਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਹੈ ਕਿ ਬੀਤ ਰਹੇ 2025 ਦੌਰਾਨ ਜ਼ਿਲ੍ਹਾ ਸੰਗਰੂਰ ਪੁਲਿਸ ਦੀ ਕਾਰਗੁਜ਼ਾਰੀ ਸਦਕਾ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਅਹਿਮ ਕਦਮ ਪੁੱਟੇ ਗਏ ਹਨ | ਅੱਜ ਇੱਥੇ ਪੈੱ੍ਰਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਨਸ਼ੇ ਦੀਆਂ ਦਵਾਈਆਂ ਦੇ 895 ਮੁਕੱਦਮੇ ਦਰਜ ਕਰ ਕੇ 1313 ਵਿਅਕਤੀ ਗਿ੍ਫ਼ਤਾਰ ਕੀਤੇ ਗਏ ਹਨ ਅਤੇ ਉਨ੍ਹਾਂ ਪਾਸੋਂ ਸਾਢੇ 14 ਕਿੱਲੋਗਰਾਮ ਤੋਂ ਵੱਧ ਹੈਰੋਇਨ, ਸਾਢੇ 6 ਕਿੱਲੋ ਦੀ ਵੱਧ ਅਫ਼ੀਮ, ਸਵਾ 20 ਕੁਇੰਟਲ ਤੋਂ ਵੱਧ ਭੁੱਕੀ, ਸਾਢੇ 48 ਹਜਾਰ ਤੋਂ ਵੱਧ ਨਸ਼ੇ ਦੀਆਂ ਗੋਲੀਆਂ ਅਤੇ 19 ਲੱਖ 60 ਹਜਾਰ ਤੋਂ ਵੱਧ ਡਰੱਗ ਮਨੀ ਬਰਾਮਦ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਐੱਸ ਐਕਟ ਅਧੀਨ 11 ਤਸਕਰਾਂ ਦੀ 4 ਕਰੋੜ 29 ਲੱਖ ਤੋਂ ਵੱਧ ਦੀ ਜਾਇਦਾਦ ਫਰੀਜ਼ ਕਰਵਾਈ ਗਈ ਅਤੇ 32 ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਉਸਾਰੀਆਂ ਬੁਲਡੋਜ਼ਰ ਨਾਲ ਢਾਹੀਆਂ ਗਈਆਂ | ਸ੍ਰੀ ਚਾਹਲ ਨੇ ਦੱਸਿਆ ਕਿ ਨਸ਼ੇ ਦੀ ਦਲਦਲ ਵਿਚ ਫਸੇ ਵਿਅਕਤੀਆਂ ਨੂੰ ਮੁੱਖਧਾਰਾ ਵਿਚ ਲਿਆਉਣ ਦੀ ਮੁਹਿੰਮ ਤਹਿਤ 2434 ਵਿਅਕਤੀਆਂ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਇਆ ਗਿਆ ਅਤੇ ਜਾਂ ਉਨ੍ਹਾਂ ਨੂੰ ਦਵਾਈ ਦਿਵਾਈ ਗਈ | ਉਨ੍ਹਾਂ ਦੱਸਿਆ ਕਿ ਇਸ ਸਾਲ ਦੌਰਾਨ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ 407 ਮੁਕੱਦਮੇ ਦਰਜ ਕਰ ਕੇ 421 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਪਾਸੋਂ ਵੱਡੀ ਮਾਤਰਾ ਵਿਚ ਦੇਸੀ, ਅੰਗਰੇਜ਼ੀ ਅਤੇ ਨਾਜਾਇਜ਼ ਸ਼ਰਾਬ ਦੇ ਨਾਲ ਨਾਲ ਸਪਿੱਰਟ, ਬੀਅਰ ਅਤੇ ਲਾਹਣ ਵੀ ਬਰਾਮਦ ਕਰਵਾਈ ਗਈ | ਅਸਲਾ ਐਕਟ ਅਧੀਨ ਕੇਸਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 24 ਕੇਸਾਂ ਵਿਚ 35 ਵਿਅਕਤੀ ਗਿ੍ਫ਼ਤਾਰ ਕਰ ਕੇ ਉਨ੍ਹਾਂ ਪਾਸੋਂ 30 ਪਿਸਤੌਲ/ਰਿਵਾਲਵਰ ਸਮੇਤ ਅਸਲਾ ਬਰਾਮਦ ਕਰਵਾਇਆ ਗਿਆ | ਇਸ ਮੌਕੇ ਐੱਸ.ਪੀ.(ਐਚ) ਰਜੇਸ਼ ਛਿੱਬਰ, ਐੱਸ.ਪੀ.(ਡੀ) ਦਵਿੰਦਰ ਅੱਤਰੀ ਅਤੇ ਐੱਸ.ਪੀ (ਪੀ.ਬੀ.ਆਈ.) ਨਵਰੀਤ ਸਿੰਘ ਵਿਰਕ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਪੁਲਿਸ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ ਨੂੰ ਦਿੱਲੀ ਤੋਂ ਕੀਤਾ ਗਿ੍ਫ਼ਤਾਰ... ਅਗਲੀ ਖ਼ਬਰ ਸਾਈਬਰ ਠੱਗਾਂ ਤੋਂ ਮੁੜਵਾਏ ਡੇਢ ਕਰੋੜ ਰੁਪਏ <br/>
Ad Position 24