17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਆਰ.ਐਸ.ਡੀ. ਸਕੂਲ ਦੇ ਬਾਹਰ ਹੋਇਆ ਵੱਡਾ ਸੜਕ ਹਾਦਸਾ, ਵਾਲ ਵਾਲ ਹੋਇਆ ਬਚਾਅ

Ad Position 21
No active advertisement
ਅਜੀਤ ਡੈਸਕ 04-06-2025
ਫ਼ਿਰੋਜ਼ਪੁਰ, 3 ਜੂਨ (ਸੁਖਵਿੰਦਰ ਸਿੰਘ)-ਬੀਤੀ ਰਾਤ ਕਰੀਬ 11 ਵਜੇ ਫ਼ਿਰੋਜ਼ਪੁਰ ਸ਼ਹਿਰ ਮੱਲਾਂਵਾਲਾ ਰੋਡ ਦੇ ਆਰ.ਐੱਸ.ਡੀ ਰਾਜ ਰਤਨ ਪਬਲਿਕ ਸਕੂਲ ਦੇ ਬਾਹਰ ਵੱਡੇ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ | ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਗੱਡੀ ਦਾ ਸੰਤੁਲਨ ਵਿਗੜਨ ਦੇ ਕਾਰਨ ਬਿਜਲੀ ਦੇ ਖੰਭੇ ਵਿਚ ਜਾ ਟਕਰਾਈ ਗੱਡੀ ਦੇ ਵਿਚ ਸਵਾਰ ਦੋ ਵਿਅਕਤੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ | ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਗੱਡੀ ਦਾ ਅਗਲਾ ਬੰਪਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਜਾਣਕਾਰੀ ਅਨੁਸਾਰ ਜਦੋਂ ਗੱਡੀ ਦੇ ਮਾਲਕ ਅਨੁਰਾਗ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਸਾਹਮਣੇ ਤੋਂ ਰੇਤਾ ਦੀ ਟਰਾਲੀ ਆ ਰਹੀ ਸੀ ਜਿਸ ਤੋਂ ਬਚਾਅ ਕਰਨ ਲੱਗਿਆ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਜਾ ਕੇ ਬਿਜਲੀ ਵਾਲੇ ਖੰਭੇ ਵਿਚ ਜਾ ਟਕਰਾਈ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਕੀਤੇ 2 ਕਾਬੂ ਮਾਮਲਾ ਦਰਜ ਅਗਲੀ ਖ਼ਬਰ 20 ਗ੍ਰਾਮ ਨਸ਼ੀਲੇ ਪਾਊਡਰ ਸਣੇ ਪੁਲਿਸ ਅੜਿੱਕੇ <br/>
Ad Position 24