15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ 'ਚ ਮਨਾਇਆ ਅਧਿਆਪਕ ਦਿਵਸ <br/>

Ad Position 21
No active advertisement
ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕਰਨ ਸਮੇਂ ਪਿ੍ੰਸੀਪਲ ਵਿਜੇ ਸਕਲਾਨੀ ਅਤੇ ਸਮੂਹ ਸਟਾਫ਼ | ਅਜੀਤ ਤਸਵੀਰ <br/> 06-09-2025
ਤਲਵੰਡੀ ਭਾਈ, 5 ਸਤੰਬਰ (ਰਵਿੰਦਰ ਸਿੰਘ ਬਜਾਜ)- ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ (ਸੀ.ਆਈ.ਐੱਸ.ਸੀ.ਈ. ਬੋਰਡ) ਜੋ ਖੇਡਾਂ ਵਿਚ ਖ਼ਾਸਕਰ ਕਿ੍ਕਟ ਅਕੈਡਮੀ ਲਈ ਮਸ਼ਹੂਰ ਹੈ, ਵਿਖੇ ਅਧਿਆਪਕ ਦਿਵਸ ਸਾਦਗੀ ਨਾਲ ਮਨਾਇਆ ਗਿਆ | ਪਿ੍ੰਸੀਪਲ ਵਿਜੇ ਸਕਲਾਨੀ ਨੇ ਡਾ. ਸਰਵਪੱਲੀ ਰਾਧਾਕਿ੍ਸ਼ਨਨ ਨੂੰ ਅਧਿਆਪਕਾਂ ਸਮੇਤ ਸ਼ਰਧਾਂਜਲੀ ਦਿੱਤੀ | ਵੱਡੇ ਸਮਾਰੋਹ 'ਤੇ ਖ਼ਰਚ ਕਰਨ ਦੀ ਬਜਾਏ ਸਕੂਲ ਦੇ ਅਧਿਆਪਕਾਂ ਨੇ ਆਪਣੀ ਇਕ ਦਿਨ ਦੀ ਤਨਖ਼ਾਹ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦਾਨ ਕੀਤੀ ਤੇ ਪ੍ਰਮਾਤਮਾ ਅੱਗੇ ਪੀੜਤ ਪਰਿਵਾਰਾਂ ਲਈ ਅਰਦਾਸ ਕੀਤੀ | ਪਿ੍ੰਸੀਪਲ ਵਿਜੇ ਸਕਲਾਨੀ ਨੇ ਕਿਹਾ ਕਿ ਅਧਿਆਪਕਾਂ ਨੇ ਇਸ ਮੁਸ਼ਕਿਲ ਘੜੀ 'ਚ ਸਮਾਜ ਅੱਗੇ ਇਕ ਬਹੁਤ ਵਧੀਆ ਉਦਾਹਰਨ ਪੇਸ਼ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ 'ਚ ਅਧਿਆਪਕ ਹੋਣਾ ਸਭ ਤੋਂ ਚੁਣੌਤੀਪੂਰਨ ਪੇਸ਼ਾ ਹੈ | ਇਸ ਮੌਕੇ ਸਾਰੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮੈਂ ਆਪਣੇ ਸਕੂਲ ਦੇ ਅਧਿਆਪਕਾਂ 'ਤੇ ਮਾਣ ਮਹਿਸੂਸ ਕਰਦਾ ਹਾਂ, ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਲਈ ਅੱਗੇ ਆ ਕੇ ਆਪਣਾ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਪਿੰਡ ਝੋਕ ਹਰੀਹਰ ਦੇ ਵਾਸੀਆਂ ਵਲੋਂ ਹਬੀਬ ਕੇ ਬੰਨ੍ਹ ਲਈ ਮਿੱਟੀ ਦੇ 500 ਗੱਟਿਆਂ ਦੀ ਸੇਵਾ <br/> ਅਗਲੀ ਖ਼ਬਰ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ <br/>
Ad Position 24